ਚਿਨਮਯਨੰਦ ਦੇ ਕਾਲਜ ਦੀ ਵਿਦਿਆਰਥਣ ਸੜੀ ਹਾਲਤ ’ਚ ਮਿਲੀ

ਚਿਨਮਯਨੰਦ ਦੇ ਕਾਲਜ ਦੀ ਵਿਦਿਆਰਥਣ ਸੜੀ ਹਾਲਤ ’ਚ ਮਿਲੀ

ਸ਼ਾਹਜਹਾਂਪੁਰ, 23 ਫਰਵਰੀ

ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਨੰਦ ਦੇ ਟਰੱਸਟ ਵੱਲੋਂ ਚਲਾਏ ਜਾਂਦੇ ਕਾਲਜ ’ਚ ਪੜ੍ਹਦੀ ਵਿਦਿਆਰਥਣ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਕੌਮੀ ਰਾਜਮਾਰਗ ’ਤੇ ਸੜੀ ਹੋਈ ਹਾਲਤ ’ਚ ਮਿਲੀ ਹੈ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਬੀਏ-ਦੂਜੇ ਵਰ੍ਹੇ ਦੀ ਵਿਦਿਆਰਥਣ ਨੂੰ ਅੱਗ ਕਿਵੇਂ ਲੱਗੀ। ਪੁਲੀਸ ਨੇ ਕਿਹਾ ਕਿ ਉਸ ਦੇ ਸਰੀਰ ’ਤੇ ਕੋਈ ਕੱਪੜਾ ਨਹੀਂ ਸੀ ਅਤੇ ਉਹ ਸੜਕ ਕੰਢੇ ’ਤੇ ਪਈ ਸੀ। ਉਸ ਦੀ ਹਾਲਤ ਗੰਭੀਰ ਹੈ ਜਿਸ ਕਾਰਨ ਪੁਲੀਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ। ਐੱਸਪੀ ਐੱਸ ਆਨੰਦ ਨੇ ਦੱਸਿਆ ਕਿ ਲੜਕੀ ਆਪਣੇ ਪਿਤਾ ਨਾਲ ਸੋਮਵਾਰ ਨੂੰ ਕਲਾਸਾਂ ਲਾਉਣ ਲਈ ਆਈ ਸੀ। ਉਹ ਜਦੋਂ ਕਲਾਸਾਂ ਮਗਰੋਂ ਬਾਹਰ ਨਾ ਆਈ ਤਾਂ ਪਿਤਾ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਬਾਅਦ ’ਚ ਉਹ ਲਖਨਊ-ਬਰੇਲੀ ਕੌਮੀ ਰਾਜਮਾਰਗ ’ਤੇ ਜ਼ਖ਼ਮੀ ਹਾਲਤ ’ਚ ਮਿਲੀ। ਐੱਸਪੀ ਐੱਸ ਆਨੰਦ ਨੇ ਦੱਸਿਆ ਕਿ ਜ਼ਿਲ੍ਹੇ ’ਚ ਇਕ ਹੋਰ ਵੱਖਰੀ ਘਟਨਾ ਦੌਰਾਨ ਪੰਜ ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ ਜਦਕਿ ਉਸ ਦੀ ਸੱਤ ਵਰ੍ਹਿਆਂ ਦੀ ਚਚੇਰੀ ਭੈਣ ਜ਼ਖ਼ਮੀ ਹੈ। ਉਹ ਕੰਠ ਪੁਲੀਸ ਸਟੇਸ਼ਨ ਹੇਠ ਪੈਂਦੇ ਪਿੰਡ ਦੇ ਬਾਹਰ ਟਿਊਬਵੈੱਲ ’ਤੇ ਨਹਾਉਣ ਗਈਆਂ ਸਨ।  -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All