ਖਾਨ ਯੂਨਿਸ, 20 ਨਵੰਬਰ
ਗਾਜ਼ਾ ਦੇ ਸੰਕਟਗ੍ਰਸਤ ਸ਼ਿਫ਼ਾ ਹਸਪਤਾਲ ’ਚੋਂ ਕੱਢੇ ਗਏ ਬੱਚੇ ਮਿਸਰ ਪਹੁੰਚ ਗਏ ਹਨ। ਮਿਸਰ ਦੇ ਸਰਕਾਰੀ ਮੀਡੀਆ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਫਲਸਤੀਨੀ ਰੇਡ ਕਿ੍ਸੇਂਟ ਬਚਾਅ ਸੇਵਾ ਨੇ ਕਿਹਾ ਕਿ ਉਹ ਸਮੇਂ ਤੋਂ ਪਹਿਲੇ ਜੰਮੇ 28 ਬੱਚਿਆਂ ਨੂੰ ਸੋਮਵਾਰ ਨੂੰ ਦੱਖਣੀ ਗਾਜ਼ਾ ਦੇ ਇਕ ਹਸਪਤਾਲ ਤੋਂ ਸਰਹੱਦ ਪਾਰ ਮਿਸਰ ਦੇ ਦੂਜੇ ਹਸਪਤਾਲ ਲੈ ਕੇ ਗਈ। -ਪੀਟੀਆਈ