Chennai Express derail: ਓੜੀਸਾ ਵਿੱਚ ਚੇਨਈ ਐਕਸਪ੍ਰੈਸ ਦੇ 3 ਡੱਬੇ ਲੀਹੋਂ ਲੱਥੇ
ਇੱਥੋਂ ਦੇ ਜਾਜਪੁਰ ਜ਼ਿਲ੍ਹੇ ਦੇ ਜਾਖਪੁਰਾ ਰੇਲਵੇ ਸਟੇਸ਼ਨ ਨੇੜੇ ਚੇਨਈ ਸੈਂਟਰਲ ਐਕਸਪ੍ਰੈਸ ਦੇ ਤਿੰਨ ਡੱਬੇ ਲੀਹੋਂ ਲੱਥ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸਵੇਰੇ 8.51 ਵਜੇ ਵਾਪਰੀ। ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਕੋਈ ਰਿਪੋਰਟ...
Advertisement
ਇੱਥੋਂ ਦੇ ਜਾਜਪੁਰ ਜ਼ਿਲ੍ਹੇ ਦੇ ਜਾਖਪੁਰਾ ਰੇਲਵੇ ਸਟੇਸ਼ਨ ਨੇੜੇ ਚੇਨਈ ਸੈਂਟਰਲ ਐਕਸਪ੍ਰੈਸ ਦੇ ਤਿੰਨ ਡੱਬੇ ਲੀਹੋਂ ਲੱਥ ਗਏ।
ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸਵੇਰੇ 8.51 ਵਜੇ ਵਾਪਰੀ। ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
Advertisement
ਰੇਲਵੇ ਅਧਿਕਾਰੀ ਨੇ ਦੱਸਿਆ ਕਿ ਚੇਨਈ ਤੋਂ ਪੱਛਮੀ ਬੰਗਾਲ ਦੀ ਨਈਂ ਜਪਾਈਗੁੜੀ ਜਾ ਰਹੀ ਰੇਲਗੱਡੀ ਦੇ ਇੱਕ ਏ.ਸੀ. ਅਤੇ ਦੋ ਜਨਰਲ ਡੱਬੇ ਪਟੜੀ ਤੋਂ ਉਤਰ ਗਏ।
Advertisement
ਉਨ੍ਹਾਂ ਕਿਹਾ ਕਿ ਸਥਿਤੀ ਦਾ ਮੁਲਾਂਕਣ ਕਰਨ ਲਈ ਭਦਰਕ ਤੋਂ ਤੁਰੰਤ ਇੱਕ ਟੀਮ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਰੇਲ ਗੱਡੀ ਦੇ ਲੀਹੋਂ ਲੱਥਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪੀ.ਟੀ.ਆਈ.
Advertisement
×

