ਦੇਹਰਾਦੂਨ: ਉਤਰਾਖੰਡ ਵਿਚ ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕੋਵਿਡ-19 ਦੀਆਂ ਸਾਵਧਾਨੀਆਂ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਕੋਵਿਡ ਦੀ ਦੂਜੀ ਲਹਿਰ ਕਾਰਨ ਯਾਤਰਾ ਕਈ ਮਹੀਨੇ ਬੰਦ ਰਹੀ ਹੈ। ਨੇੜਲੇ ਪਿੰਡਾਂ ਤੋਂ ਸ਼ਰਧਾਲੂ ਅੱਜ ਸਵੇਰੇ ਹੀ ਮੰਦਰਾਂ ਵਿਚ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਪੂਜਾ ਕੀਤੀ ਗਈ। ਸ਼ਰਧਾਲੂਆਂ ਉਤੇ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚਾਰਧਾਮ ਯਾਤਰਾ ਵਿਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮਨੋਤਰੀ ਦੇ ਮੰਦਰ (ਧਾਮ) ਸ਼ਾਮਲ ਹਨ। ਯਾਤਰਾ ਨਵੰਬਰ ਦੇ ਅੱਧ ਤੱਕ ਜਾਰੀ ਰਹੇਗੀ। -ਪੀਟੀਆਈ