ਉੱਚ ਜਮਾਤਾਂ ਦੇ ਸਿਲੇਬਸ ਵਿੱਚੋਂ ਜਮਹੂਰੀ ਅਧਿਕਾਰ ਅਤੇ ਨਾਗਿਰਕਤਾ ਦੇ ਚੈਪਟਰ ਹਟਾਏ

ਉੱਚ ਜਮਾਤਾਂ ਦੇ ਸਿਲੇਬਸ ਵਿੱਚੋਂ ਜਮਹੂਰੀ ਅਧਿਕਾਰ ਅਤੇ ਨਾਗਿਰਕਤਾ ਦੇ ਚੈਪਟਰ ਹਟਾਏ

ਅਦਿਤੀ ਟੰਡਨ
ਨਵੀਂ ਦਿੱਲੀ, 7 ਜੁਲਾਈ

ਜਮਹੂਰੀ ਅਧਿਕਾਰ, ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ, ਲਿੰਗ, ਧਰਮ, ਜਾਤਪਾਤ ਅਤੇ ਧਰਮ ਨਿਰਪੱਖਤਾ ਦੇ ਪੂਰੇ ਅਧਿਆਇ ਇਸ ਸਾਲ ਸੀਬੀਐੱਸਈ ਦੀ 9 ਤੋਂ 12 ਜਮਾਤ ਦੇ ਸਿਲੇਬਸ ਵਿਚੋਂ ਕੱਢ ਦਿੱਤੇ ਗਏ ਹਨ। ਵਿੱਦਿਅਕ ਘਾਟੇ ਨੂੰ ਪੂਰਾ ਕਰਨ ਲਈ ਪੰਜ ਸਾਲਾ ਯੋਜਨਾਵਾਂ ਅਤੇ ਭਾਰਤ ਦੇ ਗੁਆਂਢੀਆਂ ਨਾਲ ਸਬੰਧ ਸਬੰਧੀ ਅਧਿਆਇ ਵਿਦਿਅਕ ਸਾਲ 2020-2021 ਲਈ ਕੋਰਸ ਵਿੱਚ ਹਟਾ ਦਿੱਤੇ ਗਏ ਹਨ।

ਸੀਬੀਐੱਸਈ ਵੱਲੋਂ ਉੱਚ ਕਲਾਸਾਂ ਲਈ 30 ਫੀਸਦੀ ਸਿਲੇਬਸ ਘਟਾਉਣ ਸਬੰਧੀ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 11 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਰਾਜਨੀਤੀ ਸ਼ਾਸਤਰ ਦੇ ਗੁੰਝਲਦਾਰ ਚੈਪਟਰ ਨਾਗਰਿਕਤਾ, ਰਾਸ਼ਟਰਵਾਦ ਅਤੇ ਧਰਮ ਨਿਰਪੱਖਤਾ ਨੂੰ ਪੜ੍ਹਨ ਦੀ ਲੋੜ ਨਹੀਂ ਹੋਵੇਗੀ।

12ਵੀਂ ਜਮਾਤ ਲਈ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਹਟਾਏ ਗਏ ਹਿੱਸੇ ਵਿੱਚ, ਯੋਜਨਾਬੰਦੀ ਕਮਿਸ਼ਨ ਅਤੇ ਪੰਜ ਸਾਲਾ ਯੋਜਨਾ, ਭਾਰਤ ਦੀ ਵਿਦੇਸ਼ ਨੀਤੀ ਦੇ ਅਧਿਆੲੇ ਵਿਚੋਂ ਭਾਰਤ ਦੇ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ ਅਤੇ ਮਿਆਂਮਾਰ ਨਾਲ ਸਬੰਧ ਅਤੇ ਸਮਾਜਿਕ ਅੰਦੋਲਨ ਅਤੇ ਖੇਤਰੀ ਇੱਛਾਵਾਂ ਬਾਰੇ ਇੱਕ ਅਧਿਆਇ ਸ਼ਾਮਲ ਹੈ। ਇਹ ਸਾਰੇ ਰਾਜਨੀਤੀ ਸ਼ਾਸਤਰ ਦੇ ਅਧਿਆਇ ਹਨ।

ਇਸੇ ਤਰ੍ਹਾਂ 10ਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿੱਚੋਂ ਹਟਾਏ ਗਏ ਅਧਿਆਇ ਵਿੱਚ ਲੋਕਤੰਤਰ ਅਤੇ ਵਿਭਿੰਨਤਾ, ਲਿੰਗ, ਧਰਮ ਅਤੇ ਜਾਤੀ, ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਅਤੇ ਪ੍ਰਸਿੱਧ ਸੰਘਰਸ਼ ਸ਼ਾਮਲ ਹਨ। 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਰਾਜਨੀਤੀ ਸ਼ਾਸਤਰ ਵਿੱਚ ‘ਜਮਹੂਰੀ ਅਧਿਕਾਰਾਂ ਅਤੇ ਇਕਨੌਮਿਕਸ ਵਿੱਚ ਭਾਰਤ ਦੀ ਖਾਧ ਸੁਰੱਖਿਆ ਦਾ ਅਧਿਆਇ ਪੜ੍ਹਨ ਦੀ ਲੋੜ ਨਹੀਂ। ਇਸੇ ਤਰ੍ਹਾਂ 12 ਜਮਾਤ ਦੇ ਇਤਿਹਾਸ ਵਿਸ਼ੇ ਵਿੱਚੋਂ ‘ਦੇਸ਼ ਵੰਡ’ ਦੇ ਅਧਿਆਇ ਨੂੰ ਹਟਾ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All