DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ram Mandir Controversy: ਚੰਪਤ ਰਾਏ ਅਤੇ ਅਨਿਲ ਮਿਸ਼ਰਾ ਹੁਣ ਟਰੱਸਟੀ ਨਹੀਂ: ਰਾਮ ਮੰਦਰ ਟਰੱਸਟ

Ram Mandir Controversy: ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੇ ਅਸਤੀਫ਼ੇ ਸੋਮਵਾਰ ਨੂੰ ਮਨਜ਼ੂਰ ਹੋਣ ਤੋਂ ਬਾਅਦ ਉਹ ਹੁਣ ਟਰੱਸਟ ਦੇ ਮੈਂਬਰ ਨਹੀਂ ਰਹੇ। ਟਰੱਸਟ ਨੇ ਦੱਸਿਆ ਕਿ ਸੇਵਾਮੁਕਤ...

  • fb
  • twitter
  • whatsapp
  • whatsapp
Advertisement

Ram Mandir Controversy: ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੇ ਅਸਤੀਫ਼ੇ ਸੋਮਵਾਰ ਨੂੰ ਮਨਜ਼ੂਰ ਹੋਣ ਤੋਂ ਬਾਅਦ ਉਹ ਹੁਣ ਟਰੱਸਟ ਦੇ ਮੈਂਬਰ ਨਹੀਂ ਰਹੇ।

ਟਰੱਸਟ ਨੇ ਦੱਸਿਆ ਕਿ ਸੇਵਾਮੁਕਤ ਆਈਐੱਫਓਐੱਸ ਅਧਿਕਾਰੀ ਕ੍ਰਿਸ਼ਨਾ ਮੋਹਨ ਨੂੰ ਫਿਲਹਾਲ ਅੰਤਰਿਮ ਮਹਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ। 22 ਜੁਲਾਈ ਦੀ ਬੈਠਕ ਵਿੱਚ ਉਨ੍ਹਾਂ ਨੂੰ ਸਥਾਈ ਮਹਾਂ ਸਕੱਤਰ ਬਣਾਉਣ ਅਤੇ ਹੋਰ ਖਾਲੀ ਅਹੁਦਿਆਂ ’ਤੇ ਨਿਯੁਕਤੀਆਂ ਬਾਰੇ ਫੈਸਲਾ ਲਿਆ ਜਾ ਸਕਦਾ ਹੈ।

Advertisement

ਟਰੱਸਟ ਨੇ ਗੋਪਾਲ ਨਾਗਰਾਕੱਟੇ (ਗੋਪਾਲ ਰਾਓ) ਨੂੰ ਵੀ ਵਿਸ਼ੇਸ਼ ਸੱਦੇ ਗਏ ਮੈਂਬਰਾਂ ਦੀ ਸੂਚੀ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਹੈ।

Advertisement

ਜ਼ਿਕਰਯੋਗ ਹੈ ਕਿ ਟਰੱਸਟ ਨੇ ਦਾਨ ਰਾਸ਼ੀ ਵਿੱਚ ਕਥਿਤ ਗਬਨ ਦੇ ਦੋਸ਼ਾਂ ਦਰਮਿਆਨ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੇ ਅਸਤੀਫ਼ੇ ਮਨਜ਼ੂਰ ਕੀਤੇ ਸਨ। ਨਾਲ ਹੀ ਪ੍ਰਸ਼ਾਸਨਿਕ ਅਤੇ ਵਿੱਤੀ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਨਿਯੁਕਤੀ ਅਤੇ ਦਾਨ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ।

Advertisement
×