ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਨੂੰ ਮੂਲ ਤਨਖ਼ਾਹ ਦੇ 28 ਫੀਸਦ ਤੋਂ ਵਧਾ ਕੇ 31 ਫੀਸਦ ਕਰ ਦਿੱਤਾ ਗਿਆ ਹੈ ਤੇ ਇਹ 1 ਜੁਲਾਈ ਨੂੰ ਲਾਗੂ ਹੋਵੇਗਾ। ਵਿੱਤ ਮੰਤਰਾਲੇ ਨੇ ਕਿਹਾ ਕਿ ਮੂਲ ਤਨਖ਼ਾਹ ਦਾ ਮਤਲਬ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਮਿਲਣ ਵਾਲੀ ਤਨਖਾਹ ਹੈ ਅਤੇ ਇਸ ’ਚ ਕੋਈ ਹੋਰ ਵਿਸ਼ੇਸ਼ ਤਨਖਾਹ ਜਾਂ ਭੱਤਾ ਸ਼ਾਮਲ ਨਹੀਂ ਹੈ। ਇਹ ਵਾਧਾ ਰੱਖਿਆ ਸੇਵਾਵਾਂ ’ਚ ਤਨਖਾਹ ਲੈਣ ਵਾਲੇ ਗ਼ੈਰ ਫੌਜੀ ਕਰਮਚਾਰੀਆਂ ’ਤੇ ਵੀ ਲਾਗੂ ਹੋਵੇਗਾ ਜਦਕਿ ਸੁਰੱਖਿਆ ਬਲਾਂ ਦੇ ਮੁਲਾਜ਼ਮਾਂ ਤੇ ਰੇਲਵੇ ਕਰਮਚਾਰੀਆਂ ਦੇ ਸਬੰਧ ’ਚ ਰੱਖਿਆ ਤੇ ਰੇਲ ਮੰਤਰਾਲਾ ਵੱਖਰੇ ਹੁਕਮ ਜਾਰੀ ਕਰਨਗੇ। -ਪੀਟੀਆਈ