ਸੀਬੀਐੱਸਈ: 10ਵੀਂ ਜਮਾਤ ’ਚੋਂ 91 ਫ਼ੀਸਦੀ ਵਿਦਿਆਰਥੀ ਪਾਸ

ਸੀਬੀਐੱਸਈ: 10ਵੀਂ ਜਮਾਤ ’ਚੋਂ 91 ਫ਼ੀਸਦੀ ਵਿਦਿਆਰਥੀ ਪਾਸ

ਐਮਜੀਐਨ ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਮਾਨਿਆ ਸੇਖਡ਼ੀ, ਜਿਸ ਨੇ ਸੀਬੀਐੱਸਈ ਦੀ ਦਸਵੀਂ ਦੀ ਪ੍ਰੀਖਿਆ ’ਚ 99 ਫ਼ੀਸਦ ਅੰਕ ਹਾਸਲ ਕੀਤੇ ਹਨ, ਆਪਣੇ ਮਾਪਿਆਂ ਨਾਲ ਖੁਸ਼ੀ ਸਾਂਝੀ ਕਰਦੀ ਹੋਈ। -ਫੋਟੋ: ਸਰਬਜੀਤ ਸਿੰਘ

ਨਵੀਂ ਦਿੱਲੀ, 15 ਜੁਲਾਈ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ’ਚ ਲੜਕੀਆਂ ਨੇ ਇਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤ 0.36 ਫ਼ੀਸਦੀ ਵੱਧ ਰਹੀ ਅਤੇ 91.46 ਫ਼ੀਸਦੀ ਬੱਚੇ ਪਾਸ ਹੋਏ ਹਨ। ਉਂਜ 90 ਅਤੇ 95 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਕ੍ਰਮਵਾਰ ਤਿੰਨ ਅਤੇ ਇਕ ਫ਼ੀਸਦੀ ਦੀ ਕਮੀ ਆਈ ਹੈ। ਸੀਬੀਐੱਸਈ ਨੇ ਕਰੋਨਾਵਾਇਰਸ ਮਹਾਮਾਰੀ ਦਰਮਿਆਨ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਇਸ ਸਾਲ ਮੈਰਿਟ ਸੂਚੀ ਦਾ ਐਲਾਨ ਨਹੀਂ ਕੀਤਾ। ਲੜਕੀਆਂ ਦੀ ਪਾਸ ਪ੍ਰਤੀਸ਼ਤ 93.31, ਲੜਕਿਆਂ ਦੀ 90.14 ਅਤੇ ਕਿੰਨਰਾਂ ਦੀ 78.95 ਫ਼ੀਸਦ ਰਹੀ। ਕੁੱਲ 18.73 ਲੱਖ ਵਿਦਿਆਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਸ ’ਚੋਂ 17.13 ਲੱਖ ਵਿਦਿਆਰਥੀ ਪਾਸ ਹੋਏ ਹਨ। ਡੇਢ ਲੱਖ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਸਾਰੇ ਖ਼ਿੱਤਿਆਂ ’ਚੋਂ ਤ੍ਰਿਵੇਂਦਰਮ ਦਾ ਨਤੀਜਾ ਬਿਹਤਰੀਨ ਰਿਹਾ ਜਿਥੇ ਪਾਸ ਪ੍ਰਤੀਸ਼ਤ 99.28 ਫ਼ੀਸਦ ਰਹੀ। ਚੇਨੱਈ (98.95) ਦੂਜੇ ਜਦਕਿ ਬੰਗਲੂਰੂ ਰਿਜਨ (98.23) ਤੀਜੇ ਨੰਬਰ ’ਤੇ ਰਿਹਾ। ਦਿੱਲੀ ’ਚ ਪਾਸ ਪ੍ਰਤੀਸ਼ਤ ਪਿਛਲੇ ਸਾਲ (80.97) ਦੇ ਮੁਕਾਬਲੇ ਇਸ ਵਾਰ (85.86) ਕਰੀਬ ਪੰਜ ਫ਼ੀਸਦ ਵੱਧ ਰਹੀ ਹੈ। ਕੇਂਦਰੀ ਵਿਦਿਆਲਿਆ (99.23) ਅਤੇ ਜਵਾਹਰ ਨਵੋਦਿਆ ਵਿਦਿਆਲਿਆ (98.66) ਦੇ ਨਤੀਜੇ ਸ਼ਾਨਦਾਰ ਰਹੇ। ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਵਿਦੇਸ਼ੀ ਸਕੂਲਾਂ ਦਾ ਨਤੀਜਾ 98.67 ਫ਼ੀਸਦ ਰਿਹਾ ਜੋ ਪਿਛਲੇ ਸਾਲ (98.75) ਨਾਲੋਂ ਮਾਮੂਲੀ ਘੱਟ ਰਿਹਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All