DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Andhra Pradesh ’ਚ ਬੱਚੇ ਜ਼ਿਆਦਾ ਪੈਦਾ ਕਰਨ ਵਾਲਿਆਂ ਨੂੰ cash incentives

ਮੁੱਖ ਮੰਤਰੀ ਵੱਲੋਂ ਸੂਬੇ ’ਚ ਜਨਮ ਦਰ ਵਧਾੳੁਣ ਦੀ ਅਪੀਲ

  • fb
  • twitter
  • whatsapp
  • whatsapp
Advertisement

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਸੂਬੇ ’ਚ ਘਟ ਰਹੀ ਆਬਾਦੀ ਨੂੰ ਦੇਖਦਿਆਂ ਤੀਜੇ ਬੱਚੇ ਦੇ ਜਨਮ ’ਤੇ 30 ਹਜ਼ਾਰ ਅਤੇ ਚੌਥੇ ਬੱਚੇ ਦੇ ਜਨਮ ’ਤੇ 40 ਹਜ਼ਾਰ ਰੁਪਏ ਦੀ ਨਕਦ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸ੍ਰੀਕਾਕੁਲਮ ਜ਼ਿਲ੍ਹੇ ਦੇ ਨਰਸਾਣਾਪੇਟਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਉਹ ਇਕ ਮਹੀਨੇ ਦੇ ਅੰਦਰ ਹੋਰ ਵੇਰਵਿਆਂ ਦਾ ਐਲਾਨ ਕਰਨਗੇ। ਉਂਜ ਪਹਿਲਾਂ ਉਹ ਆਬਾਦੀ ਕੰਟਰੋਲ ਕਰਨ ਦੇ ਉਪਾਵਾਂ ਦੀ ਵਕਾਲਤ ਕਰਦੇ ਸਨ। ‘ਸਵਰਨ ਆਂਧਰਾ ਸਵੱਛ ਆਂਧਰਾ’ ਸਫ਼ਾਈ ਪ੍ਰੋਗਰਾਮ ਦੌਰਾਨ ਨਾਇਡੂ ਨੇ ਕਿਹਾ, ‘‘ਹੁਣ ਸਮਾਜ ਨੂੰ ਜਨਮ ਦਰ ਵਧਾਉਣ ਲਈ ਇਕੱਠਿਆਂ ਕੰਮ ਕਰਨ ਦਾ ਸਮਾਂ ਆ ਗਿਆ ਹੈ। ਕੀ ਇਹ ਸਹੀ ਫ਼ੈਸਲਾ ਨਹੀਂ ਹੈ?’’ ਇਸ ਤੋਂ ਪਹਿਲਾਂ ਉਨ੍ਹਾਂ ਦੂਜੇ ਬੱਚੇ ਦੇ ਜਨਮ ’ਤੇ 25 ਹਜ਼ਾਰ ਰੁਪਏ ਦੇਣ ਦੀ ਤਜਵੀਜ਼ ਰੱਖੀ ਸੀ। ਹਾਲਾਂਕਿ ਸਿਹਤ ਮੰਤਰੀ ਸੱਤਿਆ ਕੁਮਾਰ ਯਾਦਵ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਰਕਾਰ ਨੇ ਤੀਜਾ ਬੱਚਾ ਹੋਣ ਮਗਰੋਂ ਪਰਿਵਾਰ ਨੂੰ ਨਕਦ ਰਾਹਤ ਦੇਣ ਦਾ ਫ਼ੈਸਲਾ ਲਿਆ ਹੈ। ਨਾਇਡੂ ਮੁਤਾਬਕ ਵਧ ਰਹੇ ਖ਼ਰਚਿਆਂ ਕਾਰਨ ਕੁਝ ਜੋੜੇ ਇਕ ਹੀ ਬੱਚਾ ਪੈਦਾ ਕਰ ਰਹੇ ਹਨ ਜਦਕਿ ਬਹੁਤੇ ਪਰਿਵਾਰ ਪਹਿਲੀ ਕੁੜੀ ਹੋਣ ’ਤੇ ਦੂਜੇ ਬੱਚੇ ਨੂੰ ਜਨਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਆਬਾਦੀ ਤਾਂ ਹੀ ਸਥਿਰ ਰਹਿ ਸਕਦੀ ਹੈ ਜੇ ਜਨਮ ਦਰ 2.1 ਬੱਚਾ ਪ੍ਰਤੀ ਮਹਿਲਾ ਹੋਵੇ। ਮੁੱਖ ਮੰਤਰੀ ਨੇ ਕਈ ਮੁਲਕਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਘਟ ਰਹੀ ਆਬਾਦੀ ਅਤੇ ਬਜ਼ੁਰਗਾਂ ਦੀ ਵਧ ਰਹੀ ਗਿਣਤੀ ਕਾਰਨ ਉਨ੍ਹਾਂ ਦੇ ਅਰਥਚਾਿਰਆਂ ’ਤੇ ਮਾੜਾ ਅਸਰ ਪੈ ਰਿਹਾ ਹੈ।

Advertisement
Advertisement
×