Using Minor in Election Campaign: ਉਦੈਨਿਧੀ ਖ਼ਿਲਾਫ਼ ਕੇਸ ਦਰਜ
ਤਿਰੂਪੁਰ ਪੁਲੀਸ ਨੇ ਡੀ ਐੱਮ ਕੇ ਆਗੂ ਉਦੈਨਿਧੀ ਸਟਾਲਿਨ ਵਿਰੁੱਧ ਚੋਣ ਪ੍ਰਚਾਰ ਵਿੱਚ ਕਥਿਤ ਤੌਰ ’ਤੇ ਇੱਕ ਨਾਬਾਲਗ ਨੂੰ ਸ਼ਾਮਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕੇਸ ਲੋਕ ਪ੍ਰਤੀਨਿਧਤਾ ਐਕਟ ਅਤੇ ਬਾਲ ਨਿਆਂ...
Advertisement
ਤਿਰੂਪੁਰ ਪੁਲੀਸ ਨੇ ਡੀ ਐੱਮ ਕੇ ਆਗੂ ਉਦੈਨਿਧੀ ਸਟਾਲਿਨ ਵਿਰੁੱਧ ਚੋਣ ਪ੍ਰਚਾਰ ਵਿੱਚ ਕਥਿਤ ਤੌਰ ’ਤੇ ਇੱਕ ਨਾਬਾਲਗ ਨੂੰ ਸ਼ਾਮਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕੇਸ ਲੋਕ ਪ੍ਰਤੀਨਿਧਤਾ ਐਕਟ ਅਤੇ ਬਾਲ ਨਿਆਂ ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ, ਇਹ ਘਟਨਾ ਸ਼ਨਿਚਰਵਾਰ ਨੂੰ ਧਾਰਾਪੁਰਮ ਸ਼ਹਿਰ ਵਿੱਚ ਪੇਰੀਆਰ ਬੁੱਤ ਨੇੜੇ ਇੱਕ ਚੋਣ ਰੈਲੀ ਦੌਰਾਨ ਵਾਪਰੀ। ਉਦੈਨਿਧੀ ਨੇ ਕਥਿਤ ਤੌਰ ’ਤੇ ਇੱਕ ਨਾਬਾਲਗ ਲੜਕੇ ਨੂੰ ਚੋਣ ਪ੍ਰਚਾਰ ਵਾਲੀ ਵੈਨ ’ਤੇ ਚੜ੍ਹਾਇਆ ਅਤੇ ਉਸ ਨੂੰ ਮਾਈਕਰੋਫੋਨ ਫੜਾ ਦਿੱਤਾ। ਖ਼ਬਰਾਂ ਅਨੁਸਾਰ ਲੜਕੇ ਨੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ।
Advertisement
Advertisement
×

