ਰੱਦ ਬੋਰਡ ਪ੍ਰੀਖਿਆਵਾਂ: ਸੀਬੀਐੱਸਈ ਵੱਲੋਂ ਗਠਿਤ ਟੀਮ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਲਾਂਕਣ ਮਾਪਦੰਡਾਂ ਬਾਰੇ ਰਿਪੋਰਟ ਸੌਂਪਣ ਤੋਂ ਖੁੰਝੀ

ਅੱਜ ਸੌਂਪੀ ਜਾਣੀ ਸੀ ਰਿਪੋਰਟ

ਰੱਦ ਬੋਰਡ ਪ੍ਰੀਖਿਆਵਾਂ: ਸੀਬੀਐੱਸਈ ਵੱਲੋਂ ਗਠਿਤ ਟੀਮ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਲਾਂਕਣ ਮਾਪਦੰਡਾਂ ਬਾਰੇ ਰਿਪੋਰਟ ਸੌਂਪਣ ਤੋਂ ਖੁੰਝੀ

ਨਵੀਂ ਦਿੱਲੀ, 14 ਜੂਨ

ਸੀਬੀਐੱਸਈ ਵੱਲੋਂ 12ਵੀਂ ਦੀਆਂ ਰੱਦ ਕੀਤੀਆਂ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ ਮੁਲਾਂਕਣ ਮਾਪਦੰਡ ਨਿਰਧਾਰਿਤ ਕਰਨ ਲਈ ਗਠਿਤ ਕੀਤੀ 13 ਮੈਂਬਰੀ ਕਮੇਟੀ ਨੇ ਅਜੇ ਤੱਕ ਆਪਣੇ ਰਿਪੋਰਟ ਜਮ੍ਹਾਂ ਨਹੀਂ ਕੀਤੀ ਹੈ। ਇਹ ਰਿਪੋਰਟ ਅੱਜ (ਸੋਮਵਾਰ) ਤੱਕ ਜਮ੍ਹਾਂ ਕੀਤੀ ਜਾਣੀ ਸੀ। ਸੂਤਰਾਂ ਮੁਤਾਬਕ ਮੁਲਾਂਕਣ ਮਾਪਦੰਡ ਨਿਰਧਾਰਿਤ ਕਰਨ ਲਈ ਅਜੇ ਕੁਝ ਦਿਨ ਹੋਰ ਲੱਗ ਸਕਦੇ ਹਨ। ਸੂਤਰ ਨੇ ਕਿਹਾ, ‘‘ਕਮੇਟੀ ਨੇ ਅਜੇ ਤੱਕ ਆਪਣੀ ਰਿਪੋਰਟ ਜਮ੍ਹਾਂ ਨਹੀਂ ਕੀਤੀ ਹੈ। ਨਿਰਪੱਖ ਮਾਪਦੰਡ ਨਿਰਧਾਰਿਤ ਕਰਨ ਲਈ ਵੱਡੇ ਪੱਧਰ ’ਤੇ ਵਿਚਾਰ ਚਰਚਾ ਦਾ ਦੌਰ ਜਾਰੀ ਹੈ। ਅੰਤਰਿਮ ਸਿਫ਼ਾਰਸ਼ਾਂ ਜਲਦੀ ਹੀ ਸੌਂਪ ਦਿੱਤੀਆਂ ਜਾਣਗੀਆਂ।’’ ਸੂਤਰ ਨੇ ਕਿਹਾ ਕਿ ਉਪਰੋਕਤ ਕਮੇਟੀ ਵਿੱਚ ਸ਼ਾਮਲ ਬਹੁਤੇ ਮੈਂਬਰ ਦਸਵੀਂ ਤੇ 11ਵੀਂ ਜਮਾਤ ਵਿੱਚ ਹਾਸਲ ਕੀਤੇ ਨੰਬਰਾਂ ਦੀ ਮਹੱਤਤਾ ਤੋਂ ਇਲਾਵਾ 12ਵੀਂ ਦੇ ਪ੍ਰੀ-ਬੋਰਡ ਤੇ ਇੰਟਰਨਲ ਪ੍ਰੀਖਿਆਵਾਂ ਵਿੱਚ ਹਾਸਲ ਕੀਤੇ ਅੰਕਾਂ ਨੂੰ ਅਧਾਰ ਬਣਾਏ ਜਾਣ ਦੇ ਪੱਖ ਵਿੱਚ ਹਨ। ਅਜੇ ਤੱਕ ਕੋਈ ਅੰਤਰਿਮ ਫੈਸਲਾ ਨਹੀਂ ਹੋਇਆ ਤੇ ਅਗਲੇ ਕੁਝ ਦਿਨਾਂ ’ਚ ਰਿਪੋਰਟ ਸੌਂਪ ਦਿੱਤੀ ਜਾਵੇਗੀ। ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All