DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Canal Water: ਝੋਨੇ ਦੀ ਲੁਆਈ ਲਈ ਨੱਕੋ-ਨੱਕ ਭਰੀਆਂ ਨਹਿਰਾਂ

ਲੰਮੇ ਅਰਸੇ ਬਾਅਦ ਸਮਰੱਥਾ ਤੋਂ ਵੱਧ ਚੱਲੀਆਂ ਨਹਿਰਾਂ

  • fb
  • twitter
  • whatsapp
  • whatsapp
Advertisement

ਹੁਣ ਜਦੋਂ ਝੋਨੇ ਦੀ ਲੁਆਈ ਦਾ ਸਿਖਰ ਹੈ ਤਾਂ ਪੰਜਾਬ ਦੀਆਂ ਨਹਿਰਾਂ ’ਚ ਪਾਣੀ ਨੱਕੋ-ਨੱਕ ਚੱਲਣ ਲੱਗਿਆ ਹੈ ਜੋ ਨਹਿਰਾਂ ਦੀ ਸਮਰੱਥਾ ਨੂੰ ਪਾਰ ਕਰ ਗਿਆ ਹੈ। ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਨਹਿਰਾਂ ਦੀ ਸਮਰੱਥਾ ਤਾਂ 36,125 ਕਿਊਸਿਕ ਦੀ ਹੈ ਜਦੋਂ ਕਿ ਅੱਜ ਦੇ ਦਿਨ ਨਹਿਰਾਂ ਵਿੱਚ ਪਾਣੀ 37,899 ਕਿਊਸਿਕ ਚੱਲ ਰਿਹਾ ਹੈ ਜੋ 105 ਫ਼ੀਸਦੀ ਬਣਦਾ ਹੈ। ਕਈ ਖ਼ਿੱਤਿਆਂ ’ਚ ਨਹਿਰੀ ਪਾਣੀ ਦੀ ਕਿੱਲਤ ਬਾਰੇ ਰੌਲੇ ਵੀ ਹਨ ਪਰ ਜਲ ਸਰੋਤ ਵਿਭਾਗ ਦੀ ਗੇਜ ਅਨੁਸਾਰ ਅੱਜ ਨਹਿਰਾਂ ਵਿੱਚ ਪਾਣੀ ਸੌ ਫ਼ੀਸਦੀ ਸਮਰੱਥਾ ਨੂੰ ਪਾਰ ਕਰ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸੂਬੇ ’ਚ ਕਰੀਬ 100 ਲੱਖ ਏਕੜ ਰਕਬਾ ਖੇਤੀ ਅਧੀਨ ਹੈ ਜਿਸ ’ਚੋਂ ਮੌਜੂਦਾ ਸਮੇਂ ਨਹਿਰੀ ਪਾਣੀ ਦੀ ਉਪਲਬਧਤਾ ਦੇ ਹਿਸਾਬ ਨਾਲ 75.89 ਲੱਖ ਏਕੜ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾ ਸਕਦਾ ਹੈ। ਚਾਰ ਸਾਲ ਪਹਿਲਾਂ ਸਿਰਫ਼ 20.89 ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਲੱਗਦਾ ਸੀ ਜਦੋਂ ਕਿ ਹੁਣ ਇਹ ਵਧ ਕੇ 58 ਲੱਖ ਏਕੜ ਹੋ ਗਿਆ ਹੈ ਜੋ 78 ਫ਼ੀਸਦੀ ਬਣਦਾ ਹੈ। ਦੂਜੇ ਪਾਸੇ, ਭਾਖੜਾ ਮੇਨ ਲਾਈਨ ਰਾਹੀਂ ਹਰਿਆਣਾ 84 ਫ਼ੀਸਦੀ ਹੀ ਪਾਣੀ ਲੈ ਰਿਹਾ ਹੈ ਜਦੋਂ ਕਿ ਰਾਜਸਥਾਨ ਫੀਡਰ ’ਚ 65 ਫ਼ੀਸਦੀ ਪਾਣੀ ਜਾ ਰਿਹਾ ਹੈ। ਬੀਕਾਨੇਰ ਨਹਿਰ ਵਿੱਚ 83 ਫ਼ੀਸਦੀ ਪਾਣੀ ਜਾ ਰਿਹਾ ਹੈ। ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਇਲਾਕੇ ’ਚ ਹੁਣ ਨਹਿਰੀ ਪਾਣੀ ਦੀ ਵਰਤੋਂ ਵਧੀ ਹੈ।

Advertisement

ਜਲ ਸਰੋਤ ਵਿਭਾਗ ਦੀ ਗੇਜ ਪ੍ਰਣਾਲੀ ਅਨੁਸਾਰ ਸਰਹਿੰਦ ਕੈਨਾਲ ਦੀ ਸਮਰੱਥਾ 12,625 ਕਿਊਸਿਕ ਦੀ ਹੈ ਜਦੋਂ ਕਿ ਅੱਜ ਇਸ ’ਚ ਪਾਣੀ 12,800 ਕਿਊਸਿਕ ਚੱਲ ਰਿਹਾ ਹੈ ਜੋ ਕਿ 101 ਫ਼ੀਸਦੀ ਬਣਦਾ ਹੈ। ਅਬੋਹਰ ਬਰਾਂਚ ’ਚ 103 ਫ਼ੀਸਦੀ ਪਾਣੀ ਚੱਲ ਰਿਹਾ ਹੈ। ਅੱਪਰ ਬਾਰੀ ਦੁਆਬ ਕੈਨਾਲ ਮੇਨ ਲਾਈਨ ’ਚ 103 ਫ਼ੀਸਦੀ ਪਾਣੀ ਚੱਲ ਰਿਹਾ ਹੈ ਜਦੋਂ ਕਿ ਨਵਾਂ ਸ਼ਹਿਰ ਬਰਾਂਚ ’ਚ ਸੌ ਫ਼ੀਸਦੀ ਪਾਣੀ ਦੀ ਸਪਲਾਈ ਹੈ। ਮਜੀਠਾ ਡਿਵੀਜ਼ਨ ਦੀ ਲਾਹੌਰ ਬਰਾਂਚ ਦੀ ਸਮਰੱਥਾ 1031.50 ਕਿਊਸਿਕ ਹੈ ਜਦੋਂ ਕਿ ਅੱਜ ਇਸ ਬਰਾਂਚ ’ਚ 1032 ਕਿਊਸਿਕ ਪਾਣੀ ਚੱਲ ਰਿਹਾ ਹੈ। ਕਸੂਰ ਬਰਾਂਚ ’ਚ ਅੱਜ 73 ਫ਼ੀਸਦੀ ਪਾਣੀ ਦੀ ਸਪਲਾਈ ਹੈ। ਕੋਟਲਾ ਬਰਾਂਚ ਸੰਗਰੂਰ, ਬਰਨਾਲਾ ਤੇ ਮਾਨਸਾ ਦੇ ਖੇਤ ਸਿੰਜਦੀ ਹੈ ਜਿਸ ਦੀ ਸਮਰੱਥਾ 3318 ਕਿਊਸਿਕ ਹੈ ਜਦੋਂ ਕਿ ਇਸ ’ਚ ਅੱਜ 3105 ਕਿਊਸਿਕ ਪਾਣੀ ਚੱਲ ਰਿਹਾ ਹੈ। ਇਸੇ ਤਰ੍ਹਾਂ ਸਰਹਿੰਦ ਫੀਡਰ ’ਚ ਵੀ ਸੌ ਫ਼ੀਸਦੀ ਪਾਣੀ ਦੀ ਸਪਲਾਈ ਚੱਲ ਰਹੀ ਹੈ ਜਦੋਂ ਕਿ ਭਾਖੜਾ ਮੇਨ ਲਾਈਨ ’ਚ ਪੰਜਾਬ ਦੀ ਹਿੱਸੇਦਾਰੀ ਵਜੋਂ 3204 ਕਿਊਸਿਕ ਪਾਣੀ ਚੱਲ ਰਿਹਾ ਹੈ।

Advertisement

Advertisement
×