DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡੀਅਨ ਡਾਲਰ 66 ਰੁਪਏ ਨੂੰ ਟੱਪਿਆ

ਅਮਰੀਕਨ ਡਾਲਰ ਵੀ 90 ਤੋਂ ਪਾਰ; ਅਗਲੇ ਦਿਨਾਂ ਵਿੱਚ ਹੋਰ ਮਜ਼ਬੂਤੀ ਦੀ ਉਮੀਦ

  • fb
  • twitter
  • whatsapp
  • whatsapp
featured-img featured-img
ਕੈਨੇਡੀਅਨ ਡਾਲਰ। ਫੋਟੋ: iStock
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਵਾਧਿਆਂ ਕਰਕੇ ਬਰਾਮਦ ਨੂੰ ਲੱਗੇ ਖੋਰੇ ਦੇ ਬਾਵਜੂਦ ਕੈਨੇਡਿਆਈ ਡਾਲਰ ਵਾਧੇ ਪੈ ਗਿਆ ਹੈ। ਦੇਸ਼ ਵਿਚ ਲਿਬਰਲ ਪਾਰਟੀ ਦੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਕੈਨੇਡਿਆਈ ਡਾਲਰ 60 ਰੁਪਏ ਅਤੇ ਅਮਰੀਕਾ ਦੇ 67 ਸੈਂਟਾਂ ਦੇ ਬਰਾਬਰ ਸੀ। ਪਰ ਕੈਨੇਡਿਆਈ ਪ੍ਰਧਾਨ ਮੰਤਰੀ ਵੱਲੋਂ ਟੈਰਿਫ ਔਕੜਾਂ ਦਾ ਮੁਕਾਬਲਾ ਕਰਦਿਆਂ ਅਪਣਾਈਆਂ ਖਰਚੇ ਘਟਾਊ ਵਿੱਤੀ ਨੀਤੀਆਂ ਅਤੇ ਕੁਝ ਦੇਸ਼ਾਂ ਨਾਲ ਵਿਗੜੇ ਸਬੰਧਾਂ ਨੂੰ ਸੁਧਾਰਨ ਦੇ ਯਤਨਾਂ ਨੇ ਜਿੱਥੇ ਕੌਮਾਂਤਰੀ ਮੰਡੀ ਵਿੱਚ ਕੈਨੇਡਾ ਦਾ ਭਰੋਸਾ ਮਜ਼ਬੂਤ ਕੀਤਾ, ਉੱਥੇ ਘਰੇਲੂ ਉਤਪਾਦਨ ਦੀ ਦੇਸ਼ ਵਿੱਚ ਖਪਤ ਨੂੰ ਸੁਖਦ ਭਵਿੱਖ ਵਜੋ ਵੇਖਿਆ ਜਾਣਾ ਲੱਗਾ ਹੈ।

ਅਰਥਸ਼ਾਸਤਰੀ ਨੂੰ ਉਮੀਦ ਹੈ ਕਿ ਡਾਲਰ ਦੀ ਮਜ਼ਬੂਤੀ ਬਣੀ ਰਹਿਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੂੰ ਭਵਿੱਖ ਦੇ ਚੰਗੇ ਸੰਕੇਤ ਵਜੋਂ ਵੇਖਿਆ ਜਾਣ ਲੱਗਾ ਹੈ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਡਾਲਰ ਦਾ ਅਮਰੀਕਨ 67 ਸੈਂਟਾਂ ਦੇ ਹੇਠਲੇ ਪੱਧਰ ਤੋਂ ਉਭਰ ਕੇ 72.5 ਸੈਂਟ ਤੱਕ ਪਹੁੰਚਣਾ ਚੰਗੇ ਭਵਿੱਖ ਦਾ ਵੱਡਾ ਸੰਕੇਤ ਹੈ।

Advertisement

ਕੌਮਾਂਤਰੀ ਪੱਧਰ ’ਤੇ ਵੇਖਿਆ ਜਾਏ ਤਾਂ ਲੰਘੇ ਦੋ ਮਹੀਨਿਆਂ ਵਿੱਚ ਅਮਰੀਕੀ ਡਾਲਰ ਤਾਂ ਸਵਾ ਦੋ ਫੀਸਦ ਵਾਧੇ ਨਾਲ 88.5 ਤੋਂ ਟੱਪ ਕੇ 90.5 ਤੱਕ ਪਹੁੰਚ ਗਿਆ, ਜਦ ਕਿ ਕੈਨੇਡੀਅਨ ਡਾਲਰ ਨੇ ਕਰੀਬ 10 ਫੀਸਦ ਮਜ਼ਬੂਤੀ ਫੜੀ ਹੈ। ਕੁਝ ਲੋਕ ਅਗਲੇ ਦਿਨਾਂ ਵਿੱਚ ਹੋਰ ਮਜ਼ਬੂਤੀ ਦੀ ਉਮੀਦ ਲਾਈ ਬੈਠੇ ਹਨ, ਪਰ ਕੁਝ ਹੋਰਨਾਂ ਦੀ ਦਲੀਲ ਹੈ ਕਿ ਇਸ ਦਾ ਪਤਾ ਲਾਉਣ ਲਈ ਕੁਝ ਮਹੀਨੇ ਉਡੀਕ ਕਰਨੀ ਪਏਗੀ।

Advertisement

Advertisement
×