ਕੈਨੇਡੀਅਨ ਕਾਰੋਬਾਰੀਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ’ਤੇ
ਕੈਨੇਡਾ ਦੇ ਬਹੁਤੇ ਕਾਰੋਬਾਰੀਆਂ ਦੀਆਂ ਨਜ਼ਰਾਂ ਅੱਜ ਭਾਰਤ ਪਹੁੰਚਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਹਿਲੀ ਭਾਰਤ ਯਾਤਰਾ ’ਤੇ ਟਿਕੀਆਂ ਹੋਈਆਂ ਹੋਈ ਹੈ। ਕਾਰੋਬਾਰੀ ਉਮੀਦ ਜਤਾ ਰਹੇ ਹਨ ਕਿ ਮਾਰਕ ਕਾਰਨੀ ਆਰਥਿਕ ਮਾਹਿਰ ਹੋਣ ਕਾਰਨ ਸਾਬਕਾ ਪ੍ਰਧਾਨ...
Advertisement
ਕੈਨੇਡਾ ਦੇ ਬਹੁਤੇ ਕਾਰੋਬਾਰੀਆਂ ਦੀਆਂ ਨਜ਼ਰਾਂ ਅੱਜ ਭਾਰਤ ਪਹੁੰਚਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪਹਿਲੀ ਭਾਰਤ ਯਾਤਰਾ ’ਤੇ ਟਿਕੀਆਂ ਹੋਈਆਂ ਹੋਈ ਹੈ। ਕਾਰੋਬਾਰੀ ਉਮੀਦ ਜਤਾ ਰਹੇ ਹਨ ਕਿ ਮਾਰਕ ਕਾਰਨੀ ਆਰਥਿਕ ਮਾਹਿਰ ਹੋਣ ਕਾਰਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਂਗ ਭਾਰਤ ਤੋਂ ਖਾਲੀ ਹੱਥ ਨਹੀਂ ਪਰਤਣਗੇ।
ਬਹੁਤੇ ਕਾਰੋਬਾਰੀਆਂ ਦਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਦਾ ਚਾਰ ਦਿਨਾਂ ’ਚ ਭਾਰਤ ਦੇ ਦਰਜਨਾਂ ਵੱਡੇ ਕਾਰੋਬਾਰੀਆਂ ਨਾਲ ਗੱਲਬਾਤ ਕਰਕੇ ਚੰਗਾ ਮਾਹੌਲ ਸਿਰਜਣਗੇ।
ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੀਆਂ ਵਪਾਰਕ ਲੋੜਾਂ ਹਨ ਅਤੇ ਦੋਹੇਂ ਦੇਸ਼ ਆਪਣੇ ਗਿਲਸ਼ਿਕਵੇ ਕਿਨਾਰੇ ਕਰਦਿਆਂ ਵਪਾਰ ਦੇ ਨਾਲ ਨਾਲ ਸਮਾਜਿਕ ਸਾਂਝ ਦਾ ਪੁੱਲ ਉਸਾਰਣਗੇ। ਹਾਲਾਂਕਿ ਇਸ ਦੀ ਅਸਲ ਤਸਵੀਰ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਮਿਲਣੀ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ
Advertisement
×

