Canada: ਕੈਲਗਰੀ ਗੋਲੀਬਾਰੀ ਵਿੱਚ ਮਰਨ ਵਾਲਾ ਨੌਜਵਾਨ ਭਾਰਤੀ
Canada News: ਕੈਲਗਰੀ ਪੁਲੀਸ ਨੇ ਐਤਵਾਰ 30 ਅਗਸਤ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਪੀੜਤ ਦੀ ਪਛਾਣ ਕਰ ਲਈ ਹੈ। ਚੀਫ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵੱਲੋਂ ਮੰਗਲਵਾਰ 1 ਸਤੰਬਰ ਨੂੰ ਕੀਤੀ ਗਈ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਪਛਾਣ ਪੰਜਾਬ ਦੇ...
Advertisement
Canada News: ਕੈਲਗਰੀ ਪੁਲੀਸ ਨੇ ਐਤਵਾਰ 30 ਅਗਸਤ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਪੀੜਤ ਦੀ ਪਛਾਣ ਕਰ ਲਈ ਹੈ। ਚੀਫ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵੱਲੋਂ ਮੰਗਲਵਾਰ 1 ਸਤੰਬਰ ਨੂੰ ਕੀਤੀ ਗਈ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਪਛਾਣ ਪੰਜਾਬ ਦੇ ਮੂਲ ਨਿਵਾਸੀ 25 ਸਾਲਾ ਹਰਜਸ ਆਹਲੂਵਾਲੀਆ ਵਜੋਂ ਹੋਈ ਹੈ। ਅਧਿਕਾਰੀਆਂ ਅਨੁਸਾਰ, ਮੌਤ ਦੇ ਕਾਰਨ ਨੂੰ ਕਤਲ ਮੰਨਿਆ ਗਿਆ ਹੈ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਯੋਜਨਾਬੱਧ ਜਾਪਦੀ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਅਤੇ ਜਾਂਚ ਜਾਰੀ ਹੈ। ਪੁਲੀਸ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ।
Advertisement
ਹਰਜਸ ਆਹਲੂਵਾਲੀਆ (25) ਕੈਲਗਰੀ ਦੇ ਉੱਤਰ-ਪੂਰਬੀ ਕਾਰਨਰਸਟੋਨ ਬੁਲੇਵਾਰਡ ਦੇ 1100 ਬਲਾਕ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਸ ਘਟਨਾ ਸਬੰਧੀ ਪੁਲੀਸ ਨੂੰ ਐਤਵਾਰ ਨੂੰ ਲਗਪਗ 12:55 ਵਜੇ ਮੌਕੇ ’ਤੇ ਸੱਦਿਆ ਗਿਆ ਸੀ।
Advertisement
Advertisement
×

