DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਬੱਚੇ ਨੂੰ ਅਗਵਾ ਕਰਨ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਨੂੰ ਕਰਨਾ ਪੈ ਸਕਦਾ ਹੈ ਦੇਸ਼ ਨਿਕਾਲੇ ਦਾ ਸਾਹਮਣਾ

ਕੈਨੇਡਾ ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 18 ਮਹੀਨਿਆਂ ਦੀ ਕੈਦ ਦੀ ਸਜ਼ਾ ਕੱਟ ਰਹੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਆਪਣੇ ਦੇਸ਼ ਵਾਪਸ ਭੇਜੇ ਜਾਣ (ਦੇਸ਼ ਨਿਕਾਲੇ) ਦਾ ਸਾਹਮਣਾ...

  • fb
  • twitter
  • whatsapp
  • whatsapp
Advertisement

ਕੈਨੇਡਾ ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 18 ਮਹੀਨਿਆਂ ਦੀ ਕੈਦ ਦੀ ਸਜ਼ਾ ਕੱਟ ਰਹੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਆਪਣੇ ਦੇਸ਼ ਵਾਪਸ ਭੇਜੇ ਜਾਣ (ਦੇਸ਼ ਨਿਕਾਲੇ) ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੀ ਟੀ ਵੀ ਨਿਊਜ਼ ਦੀ ਰਿਪੋਰਟ ਮੁਤਾਬਕ, 37 ਸਾਲਾ ਮਨੋਜ ਗੋਵਿੰਦਬਾਲੂਨਿਕਮ ਨੂੰ 2023 ਵਿੱਚ ਥੈਸਾਲੋਨ (Thessalon) ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਇਸ ਮਹੀਨੇ ਦੇ ਸ਼ੁਰੂ ਵਿੱਚ ਸਜ਼ਾ ਸੁਣਾਈ ਗਈ ਸੀ।

Advertisement

ਰਿਪੋਰਟ ਮੁਤਾਬਕ ਗੋਵਿੰਦਬਾਲੂਨਿਕਮ ਨੇ ਆਪਣੇ ਗੁਨਾਹ ਕਬੂਲ ਕਰ ਲਏ ਸਨ। ਦੂਜੇ ਪਾਸੇ, ਉਸ ਦੇ ਵਕੀਲ ਨੇ ਅਦਾਲਤ ਤੋਂ 'ਸ਼ਰਤਾਂ ਦੇ ਨਾਲ ਰਿਹਾਈ' ਦੀ ਮੰਗ ਕੀਤੀ ਸੀ ਤਾਂ ਜੋ ਉਸ ਨੂੰ ਭਾਰਤ ਵਾਪਸ ਭੇਜੇ ਜਾਣ (ਦੇਸ਼ ਨਿਕਾਲੇ) ਤੋਂ ਬਚਾਇਆ ਜਾ ਸਕੇ।

Advertisement

ਹਾਲਾਂਕਿ, ਅਦਾਲਤ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ ਜੇਕਰ ਗੋਵਿੰਦਬਾਲੂਨਿਕਮ ਨੂੰ ਛੇ ਮਹੀਨੇ ਜਾਂ ਇਸ ਤੋਂ ਵੱਧ ਦੀ ਜੇਲ੍ਹ ਹੁੰਦੀ ਹੈ, ਤਾਂ ਉਹ ਇਮੀਗ੍ਰੇਸ਼ਨ ਕਾਨੂੰਨਾਂ (ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ) ਦੇ ਤਹਿਤ ਕੈਨੇਡਾ ਵਿੱਚ ਰਹਿਣ ਦੇ ਯੋਗ ਨਹੀਂ ਰਹੇਗਾ ਅਤੇ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗੋਵਿੰਦਬਾਲੂਨਿਕਮ ਨੇ 2023 ਵਿੱਚ ਥੈਸਾਲੋਨ ਵਿਖੇ ਇੱਕ ਨੌਂ ਸਾਲ ਦੇ ਬੱਚੇ ਨਾਲ ਗੱਲਬਾਤ ਕੀਤੀ, ਉਸ ਨੂੰ 'ਫਿਜੇਟ ਸਪਿਨਰ' (fidget spinner) ਦੇਣ ਦਾ ਲਾਲਚ ਦਿੱਤਾ ਅਤੇ ਆਪਣਾ ਬਿਜ਼ਨਸ ਕਾਰਡ ਵੀ ਦਿੱਤਾ। ਇਸ ਤੋਂ ਬਾਅਦ ਉਸ ਨੇ ਬੱਚੇ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਉਹ ਬੱਚੇ ਨੂੰ ਗੱਡੀ ਵਿੱਚ ਬਿਠਾ ਕੇ ਉਸ ਦੇ ਘਰ ਵੱਲ ਲੈ ਗਿਆ, ਪਰ ਜਦੋਂ ਘਰ ਆਉਣ 'ਤੇ ਬੱਚੇ ਨੇ ਗੱਡੀ ਰੋਕਣ ਲਈ ਕਿਹਾ, ਤਾਂ ਗੋਵਿੰਦਬਾਲੂਨਿਕਮ ਨੇ ਗੱਡੀ ਹੌਲੀ ਤਾਂ ਕੀਤੀ ਪਰ ਰੋਕੀ ਨਹੀਂ ਅਤੇ ਬੱਚੇ ਦੇ ਘਰ ਦੇ ਅੱਗੋਂ ਦੀ ਨਿਕਲ ਗਿਆ।

ਉਸ ਦੇ ਵਕੀਲ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਇਹ ਸਾਰਾ ਮਾਮਲਾ ਸਿਰਫ਼ ਇੱਕ "ਸੱਭਿਆਚਾਰਕ ਗਲਤਫ਼ਹਿਮੀ" ਸੀ।

ਹਾਲਾਂਕਿ, ਜੱਜ ਨੇ ਕਿਹਾ ਕਿ ਗੋਵਿੰਦਬਾਲੂਨਿਕਮ ਇੱਕ ਸੂਝਵਾਨ ਵਿਅਕਤੀ ਹੈ ਅਤੇ ਉਹ ਕੈਨੇਡਾ ਵਿੱਚ ਇੰਨੇ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਕਿ ਉਹ ਇੱਥੋਂ ਦੇ ਸੱਭਿਆਚਾਰਕ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ।

ਰਿਪੋਰਟ ਦੇ ਅਨੁਸਾਰ ਜੱਜ ਦਾ ਮੰਨਣਾ ਸੀ ਕਿ ਗੋਵਿੰਦਬਾਲੂਨਿਕਮ ਦੇ ਅਜਿਹੇ ਵਿਹਾਰ ਦੀ ਸਖ਼ਤ ਨਿਖੇਧੀ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਸ ਨੂੰ ਸਜ਼ਾ ਦੇਣਾ ਬਹੁਤ ਜ਼ਰੂਰੀ ਸੀ।

Advertisement
×