Canada News: 20 ਲੱਖ ਡਾਲਰ ਦੀ ਭੰਗ ਚੋਰੀ ਮਾਮਲੇ ’ਚ ਭਾਰਤੀ ਮੂਲ ਦੇ ਪੰਜ ਨੌਜਵਾਨ ਗ੍ਰਿਫ਼ਤਾਰ
Canada News: ਪੁਲੀਸ ਵੱਲੋਂ ਟਰੇਲਰ ਬਰਾਮਦ ਅਤੇ ਦੋ ਹਥਿਆਰ ਜ਼ਬਤ
Advertisement
20 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀ ਕੈਨਾਬਿਸ (ਭੰਗ) ਲੈ ਕੇ ਜਾ ਰਹੇ ਇੱਕ ਟ੍ਰੇਲਰ ਦੀ ਚੋਰੀ ਦੇ ਸਬੰਧ ਵਿੱਚ ਭਾਰਤੀ ਮੂਲ ਦੇ ਪੰਜ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਕਬਜ਼ੇ 'ਚੋਂ ਦੋ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ (21), ਸਰਬਜੀਤ ਸਿੰਘ (32), ਦਿਲਖਾਬ ਸਿੰਘ (21) ਅਤੇ ਜੈਸਕਵਨ ਮੱਲ੍ਹੀ (23), ਸਾਰੇ ਬਰੈਂਪਟਨ ਦੇ ਵਸਨੀਕ, ਅਤੇ ਹੈਮਿਲਟਨ ਦੇ ਕਰਨ ਕੁਮਾਰ (25) ਵਜੋਂ ਹੋਈ ਹੈ।
ਯਾਰਕ ਰੀਜਨਲ ਪੁਲੀਸ ਵੱਲੋਂ ਸਾਂਝੇ ਕੀਤੇ ਗਏ ਵੇਰਵਿਆਂ ਅਨੁਸਾਰ ਚੋਰੀ ਕੀਤੇ ਗਏ ਮਾਲ ਅਤੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਆਟੋ ਕਾਰਗੋ ਥੈਫਟ ਯੂਨਿਟ (ACTU) ਵੱਲੋਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। 15 ਅਪਰੈਲ 2026 ਨੂੰ ਜਾਂਚਕਰਤਾ ਮਿਸੀਸਾਗਾ ਵਿੱਚ ਮੈਕਲਾਫਲਿਨ ਰੋਡ ਅਤੇ ਹਾਈਵੇਅ 401 ਦੇ ਖੇਤਰ ਵਿੱਚ ਸਨ ਜਦੋਂ ਉਨ੍ਹਾਂ ਨੇ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਵਾਲਾ ਇੱਕ ਟ੍ਰੇਲਰ ਲੱਭਿਆ।
ਅਗਲੇਰੀ ਜਾਂਚ ਵਿੱਚ ਸਾਹਮਣੇ ਆਇਆ ਕਿ ਟਰੇਲਰ ਚੋਰੀ ਹੋਣ ਸਮੇਂ ਕਈ ਡਿਸਪੈਂਸਰੀਆਂ ਵਿੱਚ ਪਹੁੰਚਾਉਣ ਲਈ ਭਾਰੀ ਮਾਤਰਾ ਵਿੱਚ ਕੈਨਾਬਿਸ ਉਤਪਾਦ ਲੈ ਕੇ ਜਾ ਰਿਹਾ ਸੀ। ਪੁਲੀਸ ਨੇ ਆਸ-ਪਾਸ ਦੇ ਇਲਾਕੇ ਵਿੱਚ ਅਜਿਹੇ ਵਿਅਕਤੀਆਂ ਨੂੰ ਦੇਖਿਆ ਜੋ ਬਾਅਦ ਵਿੱਚ ਚੋਰੀ ਹੋਏ ਟਰੇਲਰ ਨਾਲ ਸਬੰਧਤ ਪਾਏ ਗਏ। ਇਸ ਸਬੰਧੀ ਪੰਜ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਤਲਾਸ਼ੀ ਦੌਰਾਨ ਦੋ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਕਿਹਾ ਹੈ ਕਿ ਇਸ ਵਿੱਚ ਹੋਰ ਪੀੜਤ ਵੀ ਸ਼ਾਮਲ ਹੋ ਸਕਦੇ ਹਨ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
Advertisement
×

