DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada: ਕਾਰਾਂ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ 27 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਦੀ ਕੇਂਦਰੀ ਲੁੱਟ ਖੋਹ ਬਿਊਰੋ ਨੇ ਬਰੈਂਪਟਨ ਰਹਿੰਦੇ 27 ਸਾਲਾਂ ਦੇ ਪੰਜਾਬੀ ਨੌਜਵਾਨ ਲਵਪ੍ਰੀਤ ਮਾਨ ਨੂੰ ਕਾਰਾਂ ਲੁੱਟਣ ਦੇ ਯਤਨ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ’ਤੇ ਕਾਰ ’ਚ ਬੈਠੇ ਵਿਅਕਤੀ ’ਤੇ ਜਾਨਲੇਵਾ...

  • fb
  • twitter
  • whatsapp
  • whatsapp
featured-img featured-img
ਪੁਲੀਸ ਵੱਲੋਂ ਜਾਰੀ ਕੀਤੀ ਗਈ ਲਵਪ੍ਰੀਤ ਦੀ ਫੋਟੋ। ਫੋਟੋ
Advertisement
ਓਂਟਾਰੀਓ ਦੀ ਪੀਲ ਪੁਲੀਸ ਦੀ ਕੇਂਦਰੀ ਲੁੱਟ ਖੋਹ ਬਿਊਰੋ ਨੇ ਬਰੈਂਪਟਨ ਰਹਿੰਦੇ 27 ਸਾਲਾਂ ਦੇ ਪੰਜਾਬੀ ਨੌਜਵਾਨ ਲਵਪ੍ਰੀਤ ਮਾਨ ਨੂੰ ਕਾਰਾਂ ਲੁੱਟਣ ਦੇ ਯਤਨ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ’ਤੇ ਕਾਰ ’ਚ ਬੈਠੇ ਵਿਅਕਤੀ ’ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਤੇ ਇੱਕ ਹੋਰ ਦੇ ਘਰ ਦਾ ਦਰਵਾਜਾ ਭੰਨ ਕੇ ਉਨ੍ਹਾਂ ਤੋਂ ਕਾਰ ਦੀਆਂ ਚਾਬੀਆਂ ਮੰਗਣ ਦਾ ਦੋਸ਼ ਹੈ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਬੀਤੇ ਐਤਵਾਰ ਰਾਤ ਸਾਢੇ 10 ਵਜੇ ਮੁਲਜਮ ਨੇ ਬਰੈਂਪਟਨ ਦੀ ਕਰੈਡਿਟ ਵਿਊ ਰੋਡ ਅਤੇ ਕਲਾਕਵਰਕ ਡਰਾਇਵ ਸਥਿੱਤ ਆਪਣੇ ਘਰ ਦੇ ਸਾਹਮਣੇ ਪਹੁੰਚਕੇ ਕਾਰ ਪਾਰਕ ਕਰ ਰਹੇ ਵਿਅਕਤੀ ਨੂੰ ਕਾਰ ਚੋਂ ਬਾਹਰ ਸੁੱਟਣ ਦਾ ਯਤਨ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ, ਪਰ ਵਿਅਕਤੀ ਸਰੀਰਕ ਤੌਰ ਤੇ ਭਾਰਾ ਹੋਣ ਕਰਕੇ ਮੁਲਜ਼ਮ ਉਸਨੂੰ ਕਾਰ ਤੋਂ ਬਾਹਰ ਸੁੱਟ ਕੇ ਕਾਰ ਭਜਾਉਣ ਵਿੱਚ ਨਾਕਾਮ ਰਿਹਾ।
ਉਥੋਂ ਥੋੜੀ ਦੂਰ ਜਾ ਕੇ ਉਸ ਨੇ ਇੱਕ ਹੋਰ ਘਰ ਦੀ ਘੰਟੀ ਵਜਾਈ, ਪਰ ਕਿਸੇ ਵਲੋਂ ਦਰਵਾਜਾ ਨਾ ਖੋਲੇ ਜਾਣ ਤੋਂ ਬਾਅਦ ਉਹ ਦਰਵਾਜਾ ਭੰਨ ਕੇ ਅੰਦਰ ਗਿਆ ਤੇ ਘਰ ਵਾਲਿਆਂ ਤੋਂ ਕਾਰ ਦੀਆਂ ਚਾਬੀਆਂ ਮੰਗੀਆਂ। ਚਾਬੀਆਂ ਨਾ ਮਿਲਣ ਤੇ ਉਹ ਉਥੋਂ ਭੱਜ ਗਿਆ। ਇਸ ਉਪਰੰਤ ਮੁਲਜ਼ਮ ਨੇ ਦੋ ਹੋਰ ਘਰਾਂ ਦੇ ਬਾਹਰ ਖੜੀਆਂ ਕਾਰਾਂ ਦੀ ਭੰਨ ਤੋੜ ਕਰਕੇ ਕਾਰਾਂ ਭਜਾਉਣ ਦੇ ਯਤਨ ਕੀਤੇ ਪਰ ਸਫਲ ਨਾ ਹੋ ਸਕਿਆ।
ਪੁਲੀਸ ਬੁਲਾਰੇ ਨੇ ਦੱਸਿਆ ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਗਈ ਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਉਸ ਵਿਰੁੱਧ ਲੁੱਟ ਖੋਹ, ਜਾਨਲੇਵਾ ਹਮਲਾ, ਗੈਰਕਨੂੰਨੀ ਹਥਿਆਰ ਰੱਖਣ ਅਤੇ ਧਮਕੀਆਂ ਦੇਣ ਦੀਆਂ ਵੱਖ ਵੱਖ ਧਾਰਵਾਂ ਹੇਠ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਲਵਪ੍ਰੀਤ ਨੂੰ ਜ਼ਮਾਨਤ ਨਾ ਮਿਲਣ ਕਰਕੇ ਜੇਲ ਭੇਜ ਦਿਤਾ ਗਿਆ।
Advertisement
×