ਕਰੋੜਾਂ ਰੁਪਏ ਦੇ ਜਾਅਲੀ ਬਿੱਲ ਜਾਰੀ ਕਰਨ ਦੇ ਮਾਮਲੇ ’ਚ ਸੀਏ ਗ੍ਰਿਫ਼ਤਾਰ

ਕਰੋੜਾਂ ਰੁਪਏ ਦੇ ਜਾਅਲੀ ਬਿੱਲ ਜਾਰੀ ਕਰਨ ਦੇ ਮਾਮਲੇ ’ਚ ਸੀਏ ਗ੍ਰਿਫ਼ਤਾਰ

ਨਵੀਂ ਦਿੱਲੀ, 15 ਜਨਵਰੀ

ਕੇਂਦਰੀ ਵਸਤਾਂ ਤੇ ਸਰਵਿਸ ਟੈਕਸ (ਸੀਜੀਐੱਸਟੀ) ਕਮਿਸ਼ਨਰੇਟ ਦਿੱਲੀ (ਪੂਰਬੀ) ਦੇ ਅਧਿਕਾਰੀਆਂ ਨੇ ਇਨਪੁਟ ਟੈਕਸ ਕਰੈਡਿਟ (ਆਈਟੀਸੀ) ਦਾ ਗਲਤ ਢੰਗ ਨਾਲ ਲਾਹਾ ਲੈਣ ਲਈ 79.5 ਕਰੋੜ ਰੁਪਏ ਦੇ ਫਰਜ਼ੀ ਬਿੱਲ ਤਿਆਰ ਕਰਨ ਦੇ ਮਾਮਲੇ ਦਾ ਪਤਾ ਲਗਾਇਆ ਤੇ ਇੱਕ ਚਾਰਟਰਡ ਅਕਾਊਂਟੈਂਟ (ਸੀਏ) ਨੂੰ ਗ੍ਰਿਫ਼ਤਾਰ ਕੀਤਾ ਹੈ। ਕਮਿਸ਼ਨਰੇਟ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਇਹ ਸਿੰਡੀਕੇਟ ਸੀਏ ਨਿਤਿਨ ਜੈਨ ਵੱਲੋਂ ਤਿੰਨ ਫਰਜ਼ੀ ਫਰਮਾਂ ਮੈਸਰਜ਼ ਅੰਸ਼ਿਕਾ ਮੈਟਲਜ਼, ਮੈਸਰਜ਼ ਐੱਨ.ਜੇ. ਟਰੇਡਿੰਗ ਕੰਪਨੀ ਅਤੇ ਮੈਸਰਜ਼ ਏ.ਜੇ. ਐਂਟਰਪ੍ਰਾਈਜ਼ਜ ਰਾਹੀਂ ਆਈਟੀਸੀ ਦਾ ਲਾਹਾ ਲੈਣ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂਅ ’ਤੇ ਚਲਾਇਆ ਰਿਹਾ ਸੀ। ਕਮਿਸ਼ਨਰੇਟ ਨੇ ਬਿਆਨ ’ਚ ਦਾਅਵਾ ਕੀਤਾ ਕਿ ਜੈਨ ਵੱਲੋਂ ਇਨ੍ਹਾਂ ਫਰਮਾਂ ਰਾਹੀਂ 14.30 ਕਰੋੜ ਰੁਪਏ ਦੇ ਫਰਜ਼ੀ ਆਈਟੀਸੀ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜੈਨ, ਜੋ ਕਿ 16 ਦਸੰਬਰ 2020 ਤੋਂ ਭਗੌੜਾ ਸੀ, 13 ਜਨਵਰੀ ਨੂੰ ਜਾਂਚ ਅਧਿਕਾਰੀਆਂ ਅੱਗੇ ਪੇਸ਼ ਹੋਇਆ ਅਤੇ ਆਪਣੇ ਬਿਆਨ ’ਚ ਇਹ ਗੱਲ ਕਬੂਲੀ ਕਿ ਉਸ ਨੇ ਆਪਣੇ ਪਿਤਾ, ਪਤਨੀ ਦੇ ਨਾਂਅ ’ਤੇ ਫਰਜ਼ੀ ਬਿੱਲ ਪਾਸ ਕੀਤੇ ਸਨ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All