DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

C. Joseph Vijay ਨੇ ਹਲਕਾਬੰਦੀ ਦਾ ਮੁੱਦਾ ਸੰਸਦ ਮੈਂਬਰਾਂ ਨਾਲ ਵਿਚਾਰਿਆ

ਡੀ ਐੱਮ ਕੇ ਅਤੇ ਅੰਨਾ ਡੀ ਐੱਮ ਕੇ ਵੱਲੋਂ ਮੀਟਿੰਗ ਦਾ ਬਾੲੀਕਾਟ

  • fb
  • twitter
  • whatsapp
  • whatsapp
Advertisement
ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਕੇਂਦਰ ਦੀ ਪ੍ਰਸਤਾਵਿਤ ਹਲਕਾਬੰਦੀ ਅਤੇ ਉਸ ਦੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਬਾਰੇ ਚਰਚਾ ਕਰਨ ਲਈ ਅੱਜ ਸੂਬੇ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਸੱਦੀ। ਡੀ ਐੱਮ ਕੇ ਅਤੇ ਅੰਨਾ ਡੀ ਐੱਮ ਕੇ ਨੇ ਮੀਟਿੰਗ ਦਾ ਬਾਈਕਾਟ ਕਰਦਿਆਂ ਇਸ ਨੂੰ ‘ਨਾਟਕ’ ਅਤੇ ‘ਹਾਸੋਹੀਣੀ ਕਵਾਇਦ’ ਕਰਾਰ ਦਿੱਤਾ।

ਮੀਟਿੰਗ ’ਚ ਟੀ ਵੀ ਕੇ ਦੀ ਅਗਵਾਈ ਹੇਠਲੇ ਹੁਕਮਰਾਨ ਗੱਠਜੋੜ ਦੇ ਕੁੱਲ 19 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸ ’ਚ ਕਾਂਗਰਸ ਦੇ 11, ਸੀ ਪੀ ਆਈ, ਸੀ ਪੀ ਐੱਮ ਅਤੇ ਵੀ ਸੀ ਕੇ ਦੇ ਦੋ-ਦੋ ਜਦਕਿ ਐੱਮ ਡੀ ਐੱਮ ਕੇ ਅਤੇ ਆਈ ਯੂ ਐੱਮ ਐੱਲ ਦਾ ਇੱਕ-ਇੱਕ ਸੰਸਦ ਮੈਂਬਰ ਸ਼ਾਮਲ ਹੋਇਆ। ਮੀਟਿੰਗ ’ਚ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ, ਐੱਮ ਡੀ ਐੱਮ ਕੇ ਦੇ ਦੁਰਾਈ ਵਾਇਕੋ ਅਤੇ ਵੀ ਸੀ ਕੇ ਮੁਖੀ ਥੋਲ ਤਿਰੁਮਵਾਲਵਨ ਵੀ ਹਾਜ਼ਰ ਸਨ। ਡੀ ਐੱਮ ਕੇ ਦੀਆਂ ਭਾਈਵਾਲ ਪਾਰਟੀਆਂ ਐੱਮ ਐੱਨ ਐੱਮ ਅਤੇ ਡੀ ਐੱਮ ਡੀ ਕੇ ਨੇ ਵੀ ਮੀਟਿੰਗ ਤੋਂ ਦੂਰੀ ਬਣਾ ਕੇ ਰੱਖੀ। -ਪੀਟੀਆਈ

Advertisement

ਸੂਲੇ ਵੱਲੋਂ ਐੱਫ ਸੀ ਆਰ ਏ ਬਿੱਲ ਦਾ ਵਿਰੋਧ

ਮੁੰਬਈ: ਐੱਨ ਸੀ ਪੀ (ਐੱਸ ਪੀ) ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਨੇ ਵਿਦੇਸ਼ੀ ਫੰਡਿੰਗ ਨਾਲ ਜੁੜੇ ਐੱਫ ਸੀ ਆਰ ਏ ਬਿੱਲ ਦੇ ਮੌਜੂਦਾ ਸਰੂਪ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਵਿਦੇਸ਼ੀ ਫੰਡ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਬਾਰਾਮਤੀ ਤੋਂ ਸੰਸਦ ਮੈਂਬਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਵਿਵਾਦਤ ਬਿੱਲ ਨੂੰ ਵਾਪਸ ਲਵੇ ਜਾਂ ਇਸ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜੇ। ਉਨ੍ਹਾਂ ਸੰਸਦ ’ਚ ਬਿੱਲ ਜਲਦਬਾਜ਼ੀ ਵਿੱਚ ਪਾਸ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।

Advertisement
Advertisement
×