DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਸ ਡਰਾਈਵਰ ਨੇ 34 ਸਵਾਰੀਆਂ ਨੂੰ ਬਚਾਉਣ ਲਈ ਆਪਣੀ ਜਾਨ ਕੀਤੀ ਕੁਰਬਾਨ

ਉੱਤਰਾਖੰਡ ਰੋਡਵੇਜ਼ ਦੇ ਇੱਕ ਬੱਸ ਡਰਾਈਵਰ ਨੇ ਬੁੱਧਵਾਰ ਨੂੰ ਇੱਥੇ ਇੱਕ ਉਤਰਾਈ (ਢਲਾਣ) 'ਤੇ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਤੋਂ ਬਾਅਦ ਵਾਹਨ ਨੂੰ ਪਹਾੜੀ ਵੱਲ ਮੋੜ ਕੇ 34 ਸਵਾਰੀਆਂ ਦੀ ਜਾਨ ਬਚਾਈ। ਹਾਲਾਂਕਿ, ਚੰਪਾਵਤ ਦੇ ਰਹਿਣ ਵਾਲੇ ਬੇਨੀਰਾਮ ਥਵਾਲ (49)...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਉੱਤਰਾਖੰਡ ਰੋਡਵੇਜ਼ ਦੇ ਇੱਕ ਬੱਸ ਡਰਾਈਵਰ ਨੇ ਬੁੱਧਵਾਰ ਨੂੰ ਇੱਥੇ ਇੱਕ ਉਤਰਾਈ (ਢਲਾਣ) 'ਤੇ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋਣ ਤੋਂ ਬਾਅਦ ਵਾਹਨ ਨੂੰ ਪਹਾੜੀ ਵੱਲ ਮੋੜ ਕੇ 34 ਸਵਾਰੀਆਂ ਦੀ ਜਾਨ ਬਚਾਈ।

ਹਾਲਾਂਕਿ, ਚੰਪਾਵਤ ਦੇ ਰਹਿਣ ਵਾਲੇ ਬੇਨੀਰਾਮ ਥਵਾਲ (49) ਦੀ ਬੱਸ ਦੇ ਅਗਲੇ ਪਹੀਏ ਹੇਠਾਂ ਕੁਚਲੇ ਜਾਣ ਕਾਰਨ ਮੌਤ ਹੋ ਗਈ।

Advertisement

ਇਹ ਘਟਨਾ ਆਲ-ਵੈਦਰ ਰੋਡ (ਹਰ ਮੌਸਮ ਅਨੁਕੂਲ ਸੜਕ) 'ਤੇ ਚੰਪਾਵਤ ਤੋਂ ਕਰੀਬ 18 ਕਿਲੋਮੀਟਰ ਦੂਰ ਮਰੋੜਾਖਾਨ ਨੇੜੇ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਬੱਸ ਧਾਰਚੂਲਾ ਤੋਂ ਟਨਕਪੁਰ ਜਾ ਰਹੀ ਸੀ ਜਦੋਂ ਇੱਕ ਉਤਰਾਈ ਵਾਲੇ ਹਿੱਸੇ 'ਤੇ ਇਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ।

Advertisement

ਉੱਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਟਨਕਪੁਰ ਡਿਵੀਜ਼ਨ ਦੇ ਅਸਿਸਟੈਂਟ ਰੀਜਨਲ ਮੈਨੇਜਰ ਸੁਰੇਸ਼ ਪਾਂਡੇ ਨੇ ਦੱਸਿਆ ਕਿ ਡਰਾਈਵਰ ਨੇ ਬੱਸ ਨੂੰ ਰੋਕਣ ਅਤੇ ਸਵਾਰੀਆਂ ਦੀ ਰੱਖਿਆ  ਲਈ ਵਾਹਨ ਨੂੰ ਸੱਜੇ ਪਾਸੇ ਪਹਾੜੀ ਵੱਲ ਮੋੜ ਦਿੱਤਾ।

ਟੱਕਰ ਦੌਰਾਨ ਡਰਾਈਵਰ ਵਾਹਨ ਵਿੱਚੋਂ ਬਾਹਰ ਡਿੱਗ ਗਿਆ ਅਤੇ ਬੱਸ ਦੇ ਅਗਲੇ ਪਹੀਏ ਦੇ ਹੇਠਾਂ ਆ ਗਿਆ। ਪਹੀਏ ਹੇਠਾਂ ਕੁਚਲੇ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲੀਸ ਨੇ ਦੱਸਿਆ ਕਿ ਮਾਮੂਲੀ ਜ਼ਖਮੀ ਹੋਈ ਇੱਕ ਔਰਤ ਨੂੰ ਛੱਡ ਕੇ ਬਾਕੀ ਸਾਰੀਆਂ ਸਵਾਰੀਆਂ ਸੁਰੱਖਿਅਤ ਬਚ ਗਈਆਂ। ਉਨ੍ਹਾਂ ਦੱਸਿਆ ਕਿ ਜ਼ਖਮੀ ਸਵਾਰੀ ਦਾ ਲੋਹਾਘਾਟ ਉਪ-ਜ਼ਿਲ੍ਹਾ  ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Advertisement
×