ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਬਰਤਾਨਵੀ-ਭਾਰਤੀ ਲੇਖਿਕਾ ਦੀ ਕਿਤਾਬ ਦੀ ਪੁਰਸਕਾਰ ਲਈ ਚੋਣ

ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਬਰਤਾਨਵੀ-ਭਾਰਤੀ ਲੇਖਿਕਾ ਦੀ ਕਿਤਾਬ ਦੀ ਪੁਰਸਕਾਰ ਲਈ ਚੋਣ

ਲੰਡਨ, 29 ਅਕਤੂਬਰ

ਬਰਤਾਨਵੀ-ਭਾਰਤੀ ਪੱਤਰਕਾਰ ਅਤੇ ਲੇਖਿਕਾ ਅਨੀਤਾ ਆਨੰਦ ਦੀ ਇਕ ਕਿਤਾਬ ਬਰਤਾਨੀਆ ਵਿੱਚ ਇਤਿਹਾਸ ਅਤੇ ਸਾਹਿਤ ਨਾਲ ਸਬੰਧਤ ਉਘੇ ਪੁਰਸਕਾਰ - ‘ਪੇੈਨ ਹੈਸਲ- ਟਿਲਟਮੈਨ’ ਲਈ ਚੁਣੀ ਗਈ ਹੈ। ਇਸ ਕਿਤਾਬ ਵਿੱਚ 1919 ਵਿੱਚ ਅੰਮਿ੍ਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਵਾਪਰੇ ਕਤਲੇਆਮ ਦੇ ਪੀੜਤ ਊਧਮ ਸਿੰਘ ਦੀ ਕਹਾਣੀ ਬਿਆਨ ਕੀਤੀ ਗਈ ਹੈ। ‘ਦਿ ਪੇਸ਼ੇਂਟ ਅਸੈਸਿਨ: ਏ ਟਰੂ ਟੇਲ ਆਫ ਮਸੇੈਕਰ, ਰਿਵੇਂਜ ਐਂਡ ਦਿ ਰਾਜ’ ਨਾਂ ਦੀ ਇਹ ਕਿਤਾਬ ਪੁਰਸਕਾਰ ਲਈ ਚੁਣੀਆਂ ਹੋਰਨਾਂ ਛੇ ਕਿਤਾਬਾਂ ਵਿੱਚ ਸ਼ਾਮਲ ਹੈ। ਇਨ੍ਹਾਂ ਵਿਚੋਂ ਇਕ ਕਿਤਾਬ ਨੂੰ ਪੁਰਸਕਾਰ ਦਿੱਤਾ ਜਾਵੇਗਾ। ‘ਪੈਨ ਹੈਸਲ-ਟਿਲਟਮੈਨ’ ਪੁਰਸਕਾਰ ਹਰ ਵਰ੍ਹੇ ਗੈਰ ਗਲਪ ਖਾਸਕਾਰ ਇਤਿਹਾਸ ’ਤੇ ਅਧਾਰਤ ਕਿਤਾਬ ਨੂੰ ਦਿੱਤਾ ਜਾਂਦਾ ਹੈ। - ਏਜੰਸੀ

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All