DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bihar ’ਚ Ganga ਨਦੀ ’ਤੇ ਬਣਿਆ Vikramshila Setu Collapse

ਜਾਂਚ ਦੇ ਹੁਕਮ; ਵਿਰੋਧੀ ਧਿਰ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ

  • fb
  • twitter
  • whatsapp
  • whatsapp
featured-img featured-img
ਭਾਗਲਪੁਰ ’ਚ ਗੰਗਾ ਨਦੀ ’ਤੇ ਬਣੇ ਪੁਲ ਦਾ ਟੁੱਟਾ ਹੋਇਆ ਹਿੱਸਾ। -ਫੋਟੋ: ਏਐੱਨਆਈ
Advertisement

ਭਾਗਲਪੁਰ ਜ਼ਿਲ੍ਹੇ ਵਿੱਚ ਅੱਜ ਤੜਕੇ ਗੰਗਾ ਨਦੀ ’ਤੇ ਬਣੇ ਅਹਿਮ ਪੁਲ ਦਾ ਹਿੱਸਾ ਡਿੱਗ ਗਿਆ ਜਿਸ ਕਾਰਨ ਢਾਂਚੇ ਦੇ ਵਿਚਕਾਰ ਵੱਡਾ ਪਾੜਾ ਪੈ ਗਿਆ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਲਿਜਾਣ ਲਈ ਸਟੀਮਰਾਂ ਅਤੇ ਬੇੜੀਆਂ ਦਾ ਪ੍ਰਬੰਧ ਕੀਤਾ। ਭਾਗਲਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਵਲ ਕਿਸ਼ੋਰ ਚੌਧਰੀ ਨੇ ਦੱਸਿਆ ਕਿ ਰਾਤ ਕਰੀਬ 12:50 ਵਜੇ ਵਿਕਰਮਸ਼ਿਲਾ ਸੇਤੂ ਦੇ ਪਿੱਲਰ ਨੰਬਰ 133 ਕੋਲ ਪਾੜਾ ਬਣ ਗਿਆ ਅਤੇ ਇਸ ਤੋਂ ਤੁਰੰਤ ਬਾਅਦ ਵੱਡੀ ਸਲੈਬ ਨਦੀ ਵਿੱਚ ਡਿੱਗ ਗਈ। ਉਨ੍ਹਾਂ ਕਿਹਾ ਕਿ ਸਲੈਬ ਦੇ ਨਾਲ ਕਿਸੇ ਵਾਹਨ ਦੇ ਡਿੱਗਣ ਜਾਂ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੂੰ ਜਿਵੇਂ ਹੀ ਦੋ ਸਲੈਬਾਂ ਵਿਚਕਾਰ ਪਾੜੇ ਦੀ ਸੂਚਨਾ ਮਿਲੀ, ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੋਂ ਸਾਰੇ ਵਾਹਨਾਂ ਅਤੇ ਲੋਕਾਂ ਨੂੰ ਹਟਾ ਦਿੱਤਾ। ਬਿਹਾਰ ਰਾਜ ਪੁਲ ਨਿਰਮਾਣ ਨਿਗਮ ਦੇ ਚੇਅਰਮੈਨ ਚੰਦਰਸ਼ੇਖਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਰੱਖਿਆ ਮੰਤਰੀ ਅਤੇ ਥਲ ਸੈਨਾ ਮੁਖੀ ਨਾਲ ਗੱਲ ਕੀਤੀ ਹੈ ਤਾਂ ਜੋ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਅਤੇ ਫੌਜ ਦੀ ਮਦਦ ਨਾਲ ਲੋਕਾਂ ਲਈ ਬਦਲਵੇਂ ਪ੍ਰਬੰਧ ਯਕੀਨੀ ਬਣਾਏ ਜਾ ਸਕਣ। ਭਾਗਲਪੁਰ ਦੇ ਡੀ ਐੱਮ ਨੇ ਕਿਹਾ ਕਿ ਮਾਹਿਰ ਇੰਜਨੀਅਰਿੰਗ ਕਮੇਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੋ ਇਸ ਘਟਨਾ ਦੀ ਜਾਂਚ ਕਰੇਗੀ। ਇਸ ਦੌਰਾਨ ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਵਿਕਰਮਸ਼ਿਲਾ ਸੇਤੂ ਦਾ ਡਿੱਗਣਾ ਐੱਨ ਡੀ ਏ ਸਰਕਾਰ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਦਾ ਸਬੂਤ ਹੈ।

Advertisement
Advertisement
×