DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BRICS: ਮੋਦੀ-ਪੂਤਿਨ ਵਾਰਤਾ ਦੇ ਏਜੰਡੇ ’ਚ ਸੁਖੋਈ-57 ਦੀ ਖ਼ਰੀਦ ਸ਼ਾਮਲ

India Sukhoi 57: ਐੱਸ-400 ਮਿਜ਼ਾਈਲਾਂ ਦੀ ਖ਼ਰੀਦ ਬਾਰੇ ਵੀ ਚਰਚਾ ਹੋਵੇਗੀ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਫਾਈਲ ਫੋਟੋ
Advertisement

India Sukhoi 57: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ 11 ਸਤੰਬਰ ਨੂੰ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੀ ਗੱਲਬਾਤ ਕਰਨਗੇ ਤਾਂ ਇਸ ਦੌਰਾਨ ਪੰਜਵੀਂ ਪੀੜ੍ਹੀ ਦੇ ਸਟੈਲਥ ਜਹਾਜ਼ ‘ਸੁਖੋਈ-57’ ਦੀ ਵਿਕਰੀ ਦਾ ਮੁੱਦਾ ਏਜੰਡੇ ’ਤੇ ਹੋਵੇਗਾ। ਔਨਲਾਈਨ ਮੀਡੀਆ ਕਾਨਫਰੰਸ ਦੌਰਾਨ ਅੱਜ ਭਾਰਤੀ ਪੱਤਰਕਾਰਾਂ ਨੇ ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਤੋਂ ਸੁਖੋਈ-57 ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਭਾਰਤ ਨੂੰ ਇਹ ਮਸ਼ੀਨਾਂ ਵੇਚਣ ਦਾ ਮੁੱਦਾ ਏਜੰਡੇ ’ਤੇ ਹੈ।’’

Advertisement

Advertisement

ਰੂਸ ਦੀ ਸਰਕਾਰੀ ਖ਼ਬਰ ਏਜੰਸੀ ‘ਸਪੁਤਨਿਕ’ ਵੱਲੋਂ ਕਰਵਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੈਸਕੋਵ ਨੇ ਕਿਹਾ ਕਿ ਭਾਰਤ ਇਸ ਜੈੱਟ ਦੇ ਸਥਾਨਕ ਉਤਪਾਦਨ ਲਈ ਤਕਨਾਲੌਜੀ ਦਾ ਲੈਣ-ਦੇਣ ਚਾਹੁੰਦਾ ਹੈ ਅਤੇ ਇਹ ਚਰਚਾ ਦਾ ਵੱਖਰਾ ਵਿਸ਼ਾ ਹੈ ਜਿਸ ’ਤੇ ਗੱਲਬਾਤ ਚੱਲ ਰਹੀ ਹੈ। ਤਕਨਾਲੌਜੀ ਦੇ ਲੈਣ-ਦੇਣ ਦੇ ਮੁੱਦੇ ’ਤੇ ਗੱਲ ਕਰਦਿਆਂ ਪੈਸਕੋਵ ਨੇ ਕਿਹਾ, ‘‘ਹਰ ਦੇਸ਼ ਨਵੀਂ ਤਕਨਾਲੌਜੀ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹੈ ਪਰ ਭਾਰਤ ਨਾਲ ਰਣਨੀਤਕ ਭਾਈਵਾਲੀ ਨੂੰ ਦੇਖਦਿਆਂ ਅਸੀਂ ਆਪਣੇ ਭਾਰਤੀ ਭਾਈਵਾਲਾਂ ਨਾਲ ਇਹ ਤਕਨਾਲੌਜੀਆਂ ਸਾਂਝੀਆਂ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਾਂਗੇ। ਜੇ ਅਜਿਹੀਆਂ ਸੰਭਾਵਨਾਵਾਂ ਮੌਜੂਦ ਹੋਣ।’’ ਸੁਖੋਈ-57 ਪੰਜਵੀਂ ਪੀੜ੍ਹੀ ਦਾ ਜੈੱਟ ਹੈ। ਅਮਰੀਕਾ ਅਤੇ ਇਸ ਦੇ ਨਾਟੋ ਸਹਿਯੋਗੀ ਐੱਫ-35 ਦੀ ਵਰਤੋਂ ਕਰਦੇ ਹਨ ਜਦਕਿ ਚੀਨ ਕੋਲ ਪੰਜਵੀਂ ਪੀੜ੍ਹੀ ਦਾ ਜੈੱਟ ਜੇ-35 ਹੈ ਅਤੇ ਪਾਕਿਸਤਾਨ ਨੂੰ ਵੀ ਜੇ-20 ਹੁਣ ਚੀਨ ਹੀ ਮੁਹੱਈਆ ਕਰਵਾ ਰਿਹਾ ਹੈ। ਰੂਸੀ ਜਹਾਜ਼ ਸੁਖੋਈ-57 ਨੂੰ ਭਾਰਤੀ ਹਵਾਈ ਸੈਨਾ ਨੇ ਆਰਜ਼ੀ ਉਪਾਅ ਵਜੋਂ ਚੁਣਿਆ ਹੈ, ਜਦੋਂ ਤੱਕ ਭਾਰਤ ਦਾ ਆਪਣਾ ਸਵਦੇਸ਼ੀ 5ਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਤਿਆਰ ਨਹੀਂ ਹੋ ਜਾਂਦਾ। ਸੂਤਰਾਂ ਨੇ ਦੱਸਿਆ ਕਿ ਪਿਛਲੇ 6-8 ਮਹੀਨਿਆਂ ਵਿੱਚ ਹਵਾਈ ਸੈਨਾ ਅਤੇ ਰੱਖਿਆ ਮੰਤਰਾਲੇ ਨੇ ਤਕਰੀਬਨ 80-100 ਸੁਖੋਈ-57 ਜੈੱਟ ਖ਼ਰੀਦਣ ਬਾਰੇ ਚਰਚਾ ਕੀਤੀ ਹੈ। ਭਾਰਤ ਵੱਲੋਂ ਐੱਸ-400 ਹਵਾਈ ਰੱਖਿਆ ਮਿਜ਼ਾਈਲਾਂ ਦੀ ਵੱਡੀ ਗਿਣਤੀ ਦੀ ਮੰਗ ਕਰਨ ਬਾਰੇ ਕਰੈਮਲਿਨ ਦੇ ਬੁਲਾਰੇ ਨੇ ਕਿਹਾ, ‘‘ਕਈ ਮਾਮਲਿਆਂ ’ਤੇ ਚਰਚਾ ਕੀਤੀ ਜਾਵੇਗੀ।’’ ਪੈਸਕੋਵ ਨੇ ਨਵੀਂ ਦਿੱਲੀ ਵਿੱਚ 12 ਅਤੇ 13 ਸਤੰਬਰ ਨੂੰ ਹੋਣ ਵਾਲੇ ਬਰਿਕਸ ਸੰਮੇਲਨ ਮੌਕੇ ਹੋਣ ਵਾਲੀ ਦੁਵੱਲੀ ਗੱਲਬਾਤ ਬਾਰੇ ਕਿਹਾ ਕਿ ਭਾਰਤ ਅਤੇ ਰੂਸ ਰੱਖਿਆ ਸਹਿਯੋਗ ਵਧਾਉਣ ’ਤੇ ਵਿਚਾਰ ਕਰ ਰਹੇ ਹਨ।

ਰੂਸ ਜੰਗ ਲੜ ਰਹੇ ਭਾਰਤੀਆਂ ਨੂੰ ਵਾਪਸ ਭੇਜੇਗਾ

ਨਵੀਂ ਦਿੱਲੀ(ਉਜਵਲ ਜਲਾਲੀ): ਕਰੈਮਲਿਨ ਨੇ ਰੂਸੀ ਫ਼ੌਜ ਨਾਲ ਜੰਗ ਦੇ ਮੈਦਾਨ ’ਚ ਸੇਵਾ ਨਿਭਾਅ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦਾ ਵਾਅਦਾ ਕਰਦਿਆਂ ਅੱਜ ਕਿਹਾ ਕਿ ਉਹ ਇਨ੍ਹਾਂ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ। ਭਾਰਤ ਨੇ ਮਾਸਕੋ ’ਤੇ ਬਾਕੀ ਬਚੇ ਭਾਰਤੀਆਂ ਨੂੰ ਜਲਦੀ ਵਾਪਸ ਭੇਜਣ ਲਈ ਜ਼ੋਰ ਪਾਇਆ ਹੈ। ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਕਿ ਇਹ ਮੁੱਦਾ ਨਵੀਂ ਦਿੱਲੀ ਨੇ ਵਾਰ-ਵਾਰ ਉਠਾਇਆ ਹੈ ਅਤੇ ਰੂਸ ਇਸ ਸਮੇਂ ਜੰਗ ਦੇ ਮੈਦਾਨ ਵਿੱਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ, ‘‘ਉਨ੍ਹਾਂ ਭਾਰਤੀ ਨਾਗਰਿਕਾਂ ਦੀ ਸੂਚੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਜੋ ਹੁਣ ਜੰਗ ਦੇ ਮੈਦਾਨ ਵਿੱਚ ਹਨ ਅਤੇ ਜਿਵੇਂ ਹੀ ਉਨ੍ਹਾਂ ਦੀ ਪਛਾਣ ਹੋ ਜਾਵੇਗੀ, ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ।’’ ਪੈਸਕੋਵ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਤਕਰੀਬਨ ਦੋ ਦਰਜਨ ਭਾਰਤੀ ਹਾਲੇ ਵੀ ਰੂਸੀ ਫ਼ੌਜ ਵਿੱਚ ਹਨ ਅਤੇ ਨਵੀਂ ਦਿੱਲੀ ਨੇ ਇਹ ਮਾਮਲਾ ਰੂਸੀ ਸਰਕਾਰ ਕੋਲ ਉਠਾਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਘੱਟੋ-ਘੱਟ 227 ਭਾਰਤੀਆਂ ਨੂੰ ਰੂਸੀ ਫ਼ੌਜ ਵਿੱਚ ਭਰਤੀ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 139 ਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਹੈ, 51 ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ।

ਯੂਕਰੇਨ ’ਚ ਸ਼ਾਂਤੀ ਲਈ ਭਾਰਤੀ ਅਪੀਲ ਦੀ ਰੂਸ ਵੱਲੋਂ ਹਮਾਇਤ

ਨਵੀਂ ਦਿੱਲੀ: ਰੂਸ ਨੇ ਅੱਜ ਕਿਹਾ ਕਿ ਉਹ ਯੂਕਰੇਨ ਜੰਗ ਖ਼ਤਮ ਕਰਨ ਲਈ ਭਾਰਤ ਦੀ ਸ਼ਾਂਤੀ ਸਬੰਧੀ ਕਿਸੇ ਵੀ ਕੋਸ਼ਿਸ਼ ਦਾ ਸਵਾਗਤ ਕਰੇਗਾ ਅਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਮਸਲੇ ਦਾ ਹੱਲ ਕੱਢਣ ਲਈ ਮਾਸਕੋ ਦੀ ਰਣਨੀਤੀ ਕਾਫ਼ੀ ਹੱਦ ਤੱਕ ਨਵੀਂ ਦਿੱਲੀ ਦੇ ਰੁਖ਼ ਨਾਲ ਮੇਲ ਖਾਂਦੀ ਹੈ। ਰੂਸੀ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਦਫ਼ਤਰ ‘ਕਰੈਮਲਿਨ’ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਇਹ ਟਿੱਪਣੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਬਰਿਕਸ ਸੰਮੇਲਨ ’ਚ ਸ਼ਾਮਲ ਹੋਣ ਲਈ ਭਾਰਤ ਆਉਣ ਤੋਂ ਕੁਝ ਦਿਨ ਪਹਿਲਾਂ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਰਤ ਦੇ ਯੋਗਦਾਨ ਪਾਉਣ ਦੀ ਇੱਛਾ ਦਾ ਸਵਾਗਤ ਕਰਦੇ ਹਾਂ। ਅਸੀਂ ਅਮਰੀਕੀ ਰਾਸ਼ਟਰਪਤੀ (ਡੋਨਲਡ) ਟਰੰਪ ਦੀਆਂ ਕੋਸ਼ਿਸ਼ਾਂ ਦਾ ਵੀ ਸਵਾਗਤ ਕਰਦੇ ਹਾਂ।’’ ਪੈਸਕੋਵ ਨੇ ਕਿਹਾ, ‘‘ਅਸੀਂ ਯੂਕਰੇਨ ਸੰਘਰਸ਼ ’ਤੇ ਭਾਰਤ ਦਾ ਰੁਖ਼ ਜਾਣਦੇ ਹਾਂ ਅਤੇ ਕਾਫੀ ਹੱਦ ਤੱਕ ਇਹ ਸਾਡੇ ਰੁਖ਼ ਨਾਲ ਮੇਲ ਖਾਂਦਾ ਹੈ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਯੂਕਰੇਨ ਸੰਘਰਸ਼ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਹੋਵੇ ਅਤੇ ਰੂਸ ਇਸ ਪ੍ਰਕਿਰਿਆ ਲਈ ਤਿਆਰ ਹੈ।’’ -ਪੀਟੀਆਈ

Advertisement
×