ਆਲਮੀ ਅਰਥਚਾਰਾ ਚਲਾਉਣ ਬਾਰੇ ਇਕੋ ਜਿਹੀ ਪਹੁੰਚ ਅਪਣਾਉਣ ਬ੍ਰਿਕਸ ਮੈਂਬਰ: ਮੋਦੀ

ਆਲਮੀ ਅਰਥਚਾਰਾ ਚਲਾਉਣ ਬਾਰੇ ਇਕੋ ਜਿਹੀ ਪਹੁੰਚ ਅਪਣਾਉਣ ਬ੍ਰਿਕਸ ਮੈਂਬਰ: ਮੋਦੀ

ਨਵੀਂ ਦਿੱਲੀ, 23 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬ੍ਰਿਕਸ ਮੈਂਬਰ ਮੁਲਕਾਂ ਨੂੰ ਆਲਮੀ ਅਰਥਚਾਰੇ ਦੇ ਸ਼ਾਸਨ ਬਾਰੇ ਇਕੋ ਜਿਹੀ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਮਗਰੋਂ ਅਰਥਚਾਰੇ ਨੂੰ ਪੈਰਾ-ਸਿਰ ਕਰਨ ਵਿੱਚ ਪ੍ਰਸਪਰ ਸਹਿਯੋਗ ਦਾ ਲਾਭਦਾਇਕ ਤੇ ਅਹਿਮ ਯੋਗਦਾਨ ਹੋ ਸਕਦਾ ਹੈ। ਸ੍ਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਸਦਰ ਵਲਾਦੀਮੀਰ ਪੂਤਿਨ ਤੇ ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਦੇ ਸਿਖਰਲੇ ਆਗੂਆਂ ਦੀ ਮੌਜੂਦਗੀ ਵਿੱਚ ‘ਬ੍ਰਿਕਸ’ ਸਿਖਰ ਵਾਰਤਾ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਇਹ ਗੱਲ ਕਹੀ। ਪੰਜ ਮੁਲਕਾਂ ਵਾਲੇ ਸਮੂਹ ਦੀ ਚੇਅਰ ਚੀਨ ਕੋਲ ਹੋਣ ਕਰਕੇ ਇਸ ਸਾਲ ਸਿਖਰ ਵਾਰਤਾ ਦੀ ਮੇਜ਼ਬਾਨੀ ਵੀ ਉਸ ਵੱਲੋਂ ਕੀਤੀ ਜਾ ਰਹੀ ਹੈ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਦੀ ਸ਼ਮੂਲੀਅਤ ਵਾਲਾ ਬ੍ਰਿਕਸ ਵਿਸ਼ਵ ਦੇ ਸਭ ਤੋਂ ਵੱਡੇ ਵਿਕਾਸਸ਼ੀਲ ਪੰਜ ਮੁਲਕਾਂ ਨੂੰ ਜੋੜਦਾ ਹੈ, ਜੋ ਆਲਮੀ ਆਬਾਦੀ ਦੇ 41 ਫੀਸਦ, ਆਲਮੀ ਜੀਡੀਪੀ ਦੇ 24 ਫੀਸਦ ਤੇ ਆਲਮੀ ਵਪਾਰ ਦੇ 16 ਫੀਸਦ ਦੀ ਨੁਮਾਇੰਦਗੀ ਕਰਦੇ ਹਨ। ਸ੍ਰੀ ਮੋਦੀ ਨੇ ਕਿਹਾ, ‘‘ਸਾਡਾ ਪ੍ਰਸਪਰ ਸਹਿਯੋਗ ਕਰੋਨਾ ਕਾਲ ਮਗਰੋਂ ਆਲਮੀ ਪੱਧਰ ’ਤੇ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਬ੍ਰਿਕਸ ਵਿੱਚ ਢਾਂਚਾਗਤ ਬਦਲਾਵਾਂ ਨਾਲ ਸਮੂਹ ਦਾ ਅਸਰ ਰਸੂਖ ਵਧਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੀ ਮੈਂਬਰਸ਼ਿਪ ਵਧਣਾ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂਬਰ ਮੁਲਕਾਂ ਵਿੱਚ ਸਹਿਯੋਗ ਵਧਣ ਦਾ ਲਾਭ ਦੇਸ਼ ਦੇ ਨਾਗਰਿਕਾਂ ਨੂੰ ਹੋਇਆ ਹੈ। ਸ੍ਰੀ ਮੋਦੀ ਨੇ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਅੱਜ ਹੋਣ ਵਾਲੇ ਸੋਚ-ਵਿਚਾਰ ਨਾਲ ਜਿਹੜੇ ਸੁਝਾਅ ਆਉਣਗੇ, ਉਹ ਸਾਡੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ।’’ ਜ਼ਿਕਰਯੋਗ ਹੈ ਕਿ ਚੀਨ ਦੀ ਮੇਜ਼ਬਾਨੀ ਹੇਠ ਹੋ ਰਹੇ ਇਸ ਸੰਮੇਲਨ ਦੌਰਾਨ ਬੀਤੇ ਦਿਨ ਸ੍ਰੀ ਮੋਦੀ ਨੇ ਭਾਰਤ ਦਾ ਅਰਥਚਾਰਾ ਵਧਣ ਦੀ ਉਮੀਦ ਜ਼ਾਹਿਰ ਕੀਤੀ ਸੀ। -ਪੀਟੀਆਈ

ਚੀਨੀ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ

ਪੇਈਚਿੰਗ: ਬ੍ਰਿਕਸ ਸਿਖਰ ਵਾਰਤਾ ਤੋਂ ਇਕ ਦਿਨ ਪਹਿਲਾਂ ਚੀਨ ਵਿੱਚ ਭਾਰਤ ਦੇ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨਾਲ ਮੁਲਾਕਾਤ ਕਰਕੇ ਸਰਹੱਦੀ ਖੇਤਰਾਂ ਵਿੱਚ ਅਮਨ ਦੀ ਬਹਾਲੀ ’ਤੇ ਜ਼ੋਰ ਦਿੱਤਾ ਹੈ। ਰਾਵਤ ਬੁੱਧਵਾਰ ਨੂੰ ਡਾਇਓਯੁਤਾਈ ਸਰਕਾਰੀ ਗੈਸਟ ਹਾਊਸ ਵਿੱਚ ਵੈਂਗ ਨੂੰ ਮਿਲੇ ਸਨ ਤੇ ਇਹ ‘ਸ਼ਿਸ਼ਟਾਚਾਰ ਵਜੋਂ ਕੀਤੀ ਮੁਲਾਕਾਤ’ ਸੀ। ਮਾਰਚ ਵਿੱਚ ਪੇਈਚਿੰਗ ਲਈ ਭਾਰਤ ਦਾ ਨਵਾਂ ਰਾਜਦੂਤ ਲਾਏ ਜਾਣ ਮਗਰੋਂ ਰਾਵਤ ਦੀ ਚੀਨੀ ਵਿਦੇਸ਼ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਸੀ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All