Brampton: ਭੇਤ-ਭਰੀ ਹਾਲਤ ’ਚ ਪੰਜਾਬਣ ਦੀ ਮੌਤ
ਇੱਥੋਂ ਦੀ ਪ੍ਰਤਿਭਾ ਗੁਪਤਾ (29) ਦੀ ਬੀਤੇ ਦਿਨ ਬਰੈਂਪਟਨ ਵਿੱਚ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਸੰਜੀਵ ਕੁਮਾਰ ਜਿੰਦਲ ਅਤੇ ਇੰਦੂ ਜਿੰਦਲ ਦੀ ਇਕਲੌਤੀ ਧੀ ਪ੍ਰਤਿਭਾ ਦੀ ਲਾਸ਼ ਉਸ ਦੇ ਕਿਰਾਏ ਵਾਲੇ ਘਰ ਦੀਆਂ ਪੌੜੀਆਂ ਕੋਲੋਂ ਮਿਲੀ ਹੈ। ਘਟਨਾ ਵੇਲੇ...
Advertisement
ਇੱਥੋਂ ਦੀ ਪ੍ਰਤਿਭਾ ਗੁਪਤਾ (29) ਦੀ ਬੀਤੇ ਦਿਨ ਬਰੈਂਪਟਨ ਵਿੱਚ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਸੰਜੀਵ ਕੁਮਾਰ ਜਿੰਦਲ ਅਤੇ ਇੰਦੂ ਜਿੰਦਲ ਦੀ ਇਕਲੌਤੀ ਧੀ ਪ੍ਰਤਿਭਾ ਦੀ ਲਾਸ਼ ਉਸ ਦੇ ਕਿਰਾਏ ਵਾਲੇ ਘਰ ਦੀਆਂ ਪੌੜੀਆਂ ਕੋਲੋਂ ਮਿਲੀ ਹੈ। ਘਟਨਾ ਵੇਲੇ ਮਕਾਨ ਮਾਲਕ ਅਮਰੀਕਾ ਗਿਆ ਹੋਣ ਕਾਰਨ ਪ੍ਰਤਿਭਾ ਨੂੰ ਵੇਲੇ ’ਤੇ ਮਦਦ ਨਹੀਂ ਮਿਲੀ। ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਪ੍ਰਤਿਭਾ ਨੇ ਕਈ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਉਸ ਦੇ ਕੰਪਨੀ ਮਾਲਕ ਨੂੰ ਫੋਨ ਕੀਤਾ, ਜਿਸ ਨੇ ਕੈਨੇਡਾ ਪੁਲੀਸ ਨੂੰ ਸੂਚਿਤ ਕੀਤਾ। ਪ੍ਰਤਿਭਾ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ’ਤੇ ਕੈਨੇਡਾ ਗਈ ਸੀ ਅਤੇ ਮੌਜੂਦਾ ਸਮੇਂ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੀ। ਬੀਤੀ ਸਵੇਰੇ ਉਸ ਦੀ ਮਾਪਿਆਂ ਨਾਲ ਗੱਲਬਾਤ ਹੋਈ ਸੀ। ਪਰਿਵਾਰ ਜੁਲਾਈ ਵਿੱਚ ਉਸ ਦਾ ਜਨਮ ਦਿਨ ਮਨਾਉਣ ਲਈ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਕੈਨੇਡਾ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement
×

