DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰਹੱਦੀ ਹਾਲਾਤ ਹੀ ਭਾਰਤ-ਚੀਨ ਦੇ ਰਿਸ਼ਤੇ ਤੈਅ ਕਰਨਗੇ: S. Jaishankara

ਸਰਹੱਦੀ ਸ਼ਾਂਤੀ ਨੂੰ ਦੁਵੱਲੇ ਰਿਸ਼ਤਿਆਂ ਲਈ ਸਭ ਤੋਂ ਪਹਿਲੀ ਸ਼ਰਤ ਦੱਸਿਆ

  • fb
  • twitter
  • whatsapp
  • whatsapp
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਦੇਸ਼ ਆਪਸੀ ਰਿਸ਼ਤਿਆਂ ਵਿੱਚ ਸਥਿਰਤਾ ਬਣਾਈ ਰੱਖਣ ਦੇ ਇੱਛੁਕ ਹਨ। ਇੱਥੇ ਇੱਕ ਆਰਥਿਕ ਮੰਚ ’ਤੇ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਹੱਦ ਦੇ ਹਾਲਾਤ ਹੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੀ ਦਿਸ਼ਾ ਤੈਅ ਕਰਨਗੇ।

ਉਨ੍ਹਾਂ ਮੰਨਿਆ ਕਿ ਸਾਲ 2020 ਦੀਆਂ ਗਲਵਾਨ ਵਾਦੀ ਦੀਆਂ ਘਟਨਾਵਾਂ ਤੋਂ ਬਾਅਦ ਸਰਹੱਦੀ ਖੇਤਰਾਂ ਵਿੱਚ ਤਣਾਅ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕਾਫ਼ੀ ਨਿਘਾਰ ਆ ਗਿਆ ਸੀ ਪਰ ਹੁਣ ਹਾਲਾਤ ਸੁਧਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਣਾਈ ਰੱਖਣਾ ਚੰਗੇ ਰਿਸ਼ਤਿਆਂ ਦੀ ਪਹਿਲੀ ਸ਼ਰਤ ਹੈ। ਭਾਰਤ ਅਤੇ ਚੀਨ ਵੱਡੇ ਅਰਥਚਾਰੇ ਹਨ ਅਤੇ ਦੋਵੇਂ ਦੇਸ਼ ਇੱਕ-ਦੂਜੇ ਲਈ ਵੱਡੇ ਬਾਜ਼ਾਰ ਹੋਣ ਦੇ ਨਾਲ-ਨਾਲ ਸਪਲਾਈ ਚੇਨ ਦਾ ਹਿੱਸਾ ਵੀ ਹਨ। ਉਨ੍ਹਾਂ ਮੰਨਿਆ ਕਿ ਦੇਸ਼ ਨੂੰ ਪਿਛਲੇ ਦਹਾਕਿਆਂ ਦੌਰਾਨ ਨਿਰਮਾਣ ਅਤੇ ਸਨਅਤੀ ਖੇਤਰ ਵਿੱਚ ਜਿੰਨੀ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਸੀ, ਉਸ ਵਿੱਚ ਕੁਝ ਕਮੀ ਰਹੀ ਹੈ ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮਜ਼ਬੂਤ ਅਤੇ ਆਤਮ-ਨਿਰਭਰ ਭਾਰਤ ਹੀ ਆਲਮੀ ਪੱਧਰ ’ਤੇ ਚੀਨ ਅਤੇ ਹੋਰ ਦੇਸ਼ਾਂ ਦਾ ਮੁਕਾਬਲਾ ਕਰ ਸਕਦਾ ਹੈ।

Advertisement

ਸ਼ੇਖ਼ ਹਸੀਨਾ ਦੀ ਹਵਾਲਗੀ ਦੇ ਮੁੱਦੇ ’ਤੇ ਚੁੱਪ ਵੱਟੀ

ਭਾਰਤ ਅਤੇ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਦੇ ਪ੍ਰਸੰਗ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਦੁਵੱਲਾ ਰਿਸ਼ਤਾ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਉਸ ਵਿੱਚ ਦੋਵਾਂ ਧਿਰਾਂ ਦੇ ਹਿੱਤ ਸੁਰੱਖਿਅਤ ਹੋਣ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਹਵਾਲਗੀ ਦੀ ਮੰਗ ’ਤੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਪਾਕਿਸਤਾਨ ਬਾਰੇ ਕਿਹਾ ਕਿ ਇਹ ਦੁਨੀਆ ਦਾ ਇਕਲੌਤਾ ਮੁਲਕ ਹੈ ਜੋ ਗੁਆਂਢੀ ’ਤੇ ਦਬਾਅ ਬਣਾਉਣ ਲਈ ਅਤਿਵਾਦ ਦੀ ਇੰਨੀ ਯੋਜਨਾਬੱਧ ਵਰਤੋਂ ਕਰਦਾ ਹੈ।

Advertisement

Advertisement
×