ਪਟਨਾ ਹਵਾਈ ਅੱਡੇ ਨੂੰ ਬੰਬ ਦੀ ਧਮਕੀ ਜਾਂਚ ਉਪਰੰਤ ਝੂਠੀ ਨਿੱਕਲੀ
ਪਟਨਾ, 1 ਜੁਲਾਈ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ (ਜੇਪੀਐਨਆਈ) ਨੂੰ ਈਮੇਲ ਰਾਹੀਂ ਆਈ ਬੰਬ ਦੀ ਧਮਕੀ ਜਾਂਚ ਤੋਂ ਬਾਅਦ ਝੂਠੀ ਨਿਕਲੀ। ਪਟਨਾ ਦੀ ਨਗਰ ਪੁਲੀਸ ਸੁਪਰਡੈਂਟ (ਮੱਧ) ਦੀਕਸ਼ਾ ਨੇ ਦੱਸਿਆ, " ਪਟਨਾ ਦੇ ਜੇਪੀਐਨਆਈ ਹਵਾਈ ਅੱਡੇ 'ਤੇ ਈਮੇਲ ਰਾਹੀਂ ਬੰਬ...
Advertisement
ਪਟਨਾ, 1 ਜੁਲਾਈ
ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ (ਜੇਪੀਐਨਆਈ) ਨੂੰ ਈਮੇਲ ਰਾਹੀਂ ਆਈ ਬੰਬ ਦੀ ਧਮਕੀ ਜਾਂਚ ਤੋਂ ਬਾਅਦ ਝੂਠੀ ਨਿਕਲੀ। ਪਟਨਾ ਦੀ ਨਗਰ ਪੁਲੀਸ ਸੁਪਰਡੈਂਟ (ਮੱਧ) ਦੀਕਸ਼ਾ ਨੇ ਦੱਸਿਆ, " ਪਟਨਾ ਦੇ ਜੇਪੀਐਨਆਈ ਹਵਾਈ ਅੱਡੇ 'ਤੇ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਅਤੇ ਵਾਧੂ ਸੁਰੱਖਿਆ ਵਿਵਸਥਾ ਲਾਗੂ ਕੀਤੀ ਗਈ। ਹਾਲਾਂਕਿ ਜਾਂਚ ਉਪਰੰਤ ਬੰਬ ਬਾਰੇ ਈਮੇਲ ਤੋਂ ਮਿਲੀ ਜਾਣਕਾਰੀ ਫਰਜ਼ੀ ਨਿਕਲੀ।"
Advertisement
ਉਨ੍ਹਾਂ ਨੇ ਦੱਸਿਆ ਕਿ ਧਮਕੀ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਐੱਸਪੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਈ-ਮੇਲ ਦੇ ਆਈਪੀ ਐਡਰੈੱਸ ਦਾ ਪਤਾ ਲਗਾਉਣ ਅਤੇ ਭੇਜਣ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ
Advertisement