ਬੰਬ ਦੀ ਧਮਕੀ, ਕੁਵੈਤ-ਹੈਦਰਾਬਾਦ ਉਡਾਣ ਮੁੰਬਈ ਵੱਲ ਮੋੜੀ
ਉਡਾਣ ਸੁਰੱਖਿਅਤ ਲੈਂਡ ਕੀਤੀ; ਕੁਝ ਵੀ ਸ਼ੱਕੀ ਨਾ ਮਿਲਣ ਦਾ ਦਾਅਵਾ
Advertisement
ਇੰਡੀਗੋ ਦੀ ਕੁਵੈਤ-ਹੈਦਰਾਬਾਦ ਉਡਾਣ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਤੋਂ ਬਾਅਦ ਮੰਗਲਵਾਰ ਨੂੰ ਮੁੰਬਈ ਮੋੜ ਦਿੱਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਉਡਾਣ ਮੁੰਬਈ ਵਿੱਚ ਸੁਰੱਖਿਅਤ ਉਤਰ ਗਈ।
ਜਾਣਕਾਰੀ ਅਨੁਸਾਰ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ਨੂੰ ਧਮਕੀ ਵਾਲੀ ਈਮੇਲ ਮਿਲੀ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘ਕੁਝ ਸਮਾਜ ਵਿਰੋਧੀ ਤੱਤ ਉਡਾਣ ਦੇ ਹੈਦਰਾਬਾਦ ਵਿੱਚ ਉਤਰਨ ਤੋਂ ਬਾਅਦ ਰਿਮੋਟ-ਨਿਯੰਤਰਿਤ ਵਿਸਫੋਟਕ ਯੰਤਰਾਂ ਦੀ ਵਰਤੋਂ ਕਰਕੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।’
Advertisement
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਵਾਲੀ ਈਮੇਲ ਤੋਂ ਬਾਅਦ, ਅਧਿਕਾਰੀਆਂ ਨੇ ਉਡਾਣ ਨੂੰ ਮੁੰਬਈ ਮੋੜਨ ਦਾ ਫੈਸਲਾ ਕੀਤਾ, ਜਿੱਥੇ ਜਹਾਜ਼ ਸੁਰੱਖਿਅਤ ਉਤਰਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਜਾਂਚ ਕੀਤੀ ਗਈ, ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹੋਰ ਜਾਂਚ ਜਾਰੀ ਹੈ।
Advertisement
