DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bollywood Controversy: ਰੱਖੜੀ ਦੀ ਮਸ਼ਹੂਰੀ ਦੇ ਮੁੱਦੇ ’ਤੇ Kriti Sanon ਅਤੇ Kangana Ranaut ਆਹਮੋ-ਸਾਹਮਣੇ

ਰੱਖੜੀ ਦੇ ਇਸ਼ਤਿਹਾਰ ਵਿੱਚ ਪਹਿਰਾਵੇ ਦੇ ਮਾਮਲੇ ’ਤੇ ਅਦਾਕਾਰਾ ਕ੍ਰਿਤੀ ਸੈਨਨ ਅਤੇ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਆਹਮੋ-ਸਾਹਮਣੇ ਆ ਗਈਆਂ ਹਨ। ਕੰਗਨਾ ਨੇ ਕ੍ਰਿਤੀ ਦੇ ਪਹਿਰਾਵੇ ਨੂੰ ‘ਜਾਣਬੁੱਝ ਕੇ ਅਜੀਬ’ ਦੱਸਿਆ, ਜਦਕਿ ਕ੍ਰਿਤੀ ਨੇ ਸਵਾਲ ਕੀਤਾ ਕਿ ਔਰਤਾਂ...

  • fb
  • twitter
  • whatsapp
  • whatsapp
Advertisement

ਰੱਖੜੀ ਦੇ ਇਸ਼ਤਿਹਾਰ ਵਿੱਚ ਪਹਿਰਾਵੇ ਦੇ ਮਾਮਲੇ ’ਤੇ ਅਦਾਕਾਰਾ ਕ੍ਰਿਤੀ ਸੈਨਨ ਅਤੇ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਆਹਮੋ-ਸਾਹਮਣੇ ਆ ਗਈਆਂ ਹਨ। ਕੰਗਨਾ ਨੇ ਕ੍ਰਿਤੀ ਦੇ ਪਹਿਰਾਵੇ ਨੂੰ ‘ਜਾਣਬੁੱਝ ਕੇ ਅਜੀਬ’ ਦੱਸਿਆ, ਜਦਕਿ ਕ੍ਰਿਤੀ ਨੇ ਸਵਾਲ ਕੀਤਾ ਕਿ ਔਰਤਾਂ ਨੂੰ ਆਪਣੇ ਕੱਪੜਿਆਂ ਬਾਰੇ ਕਦੋਂ ਤੱਕ ਦੱਸਿਆ ਜਾਂਦਾ ਰਹੇਗਾ। ਗਹਿਣਿਆਂ ਦੇ ਇੱਕ ਬ੍ਰਾਂਡ ਦੇ 36 ਸਕਿੰਟ ਦੇ ਇਸ਼ਤਿਹਾਰ ਵਿੱਚ ਕ੍ਰਿਤੀ ਇੰਡੋ-ਵੈਸਟਰਨ ਪਹਿਰਾਵਾ ਪਹਿਨੀ ਆਪਣੇ ਭਰਾ ਅਤੇ ਪਾਲਤੂ ਕੁੱਤੇ ਨੂੰ ਰੱਖੜੀ ਬੰਨ੍ਹਦੀ ਨਜ਼ਰ ਆ ਰਹੀ ਹੈ। ਇਸ਼ਤਿਹਾਰ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ’ਤੇ ਇਸ ਦੇ ਪਹਿਰਾਵੇ ਅਤੇ ਰਵਾਇਤੀ ਤਿਉਹਾਰ ਦੀ ਪੇਸ਼ਕਾਰੀ ਬਾਰੇ ਬਹਿਸ ਛਿੜ ਗਈ।

ਕੰਗਨਾ ਨੇ ਇੰਸਟਾਗ੍ਰਾਮ ’ਤੇ ਕਿਹਾ ਕਿ ਅੱਜ ਔਰਤਾਂ ਕੋਲ ਪਹਿਰਾਵਿਆਂ ਦੇ ਕਈ ਬਦਲ ਹਨ, ਫਿਰ ਰਵਾਇਤੀ ਤਿਉਹਾਰ ’ਤੇ ਅਜਿਹਾ ਪਹਿਰਾਵਾ ਕਿਉਂ ਚੁਣਿਆ ਗਿਆ। ਕਈ ਯੂਜ਼ਰਾਂ ਨੇ ਵੀ ਇਸ ਨੂੰ ਅਸ਼ਲੀਲ ਦੱਸਿਆ। ਕ੍ਰਿਤੀ ਨੇ ਬਾਅਦ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਸੱਭਿਆਚਾਰ ਅਤੇ ਰਵਾਇਤ ਦਿਲ ਵਿੱਚ ਹੁੰਦੀ ਹੈ, ਗਲੇ ਦੀ ਕਟਿੰਗ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਭਾਵਨਾ ਪਹਿਰਾਵੇ ਨਾਲ ਨਹੀਂ, ਸਗੋਂ ਰਵਾਇਤਾਂ ਪ੍ਰਤੀ ਜਜ਼ਬਾਤ ਅਤੇ ਅਰਥ ਨਾਲ ਜੁੜੀ ਹੁੰਦੀ ਹੈ। ਕੁੱਤੇ ਨੂੰ ਰੱਖੜੀ ਬੰਨ੍ਹਣ ਬਾਰੇ ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰ ਵੀ ਪਰਿਵਾਰ ਦਾ ਹਿੱਸਾ ਹਨ। ਸ਼ਿਵ ਸੈਨਾ (ਯੂ ਬੀ ਟੀ) ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕ੍ਰਿਤੀ ਦਾ ਬਚਾਅ ਕਰਦਿਆਂ ਕੰਗਨਾ ਦੀ ਟਿੱਪਣੀ ਵੱਲ ਧਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ।

Advertisement

Advertisement
Advertisement
×