DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bollywood ਅਦਾਕਾਰ ਵਿਦਿਆਰਥੀਆਂ ਦੀ ਹਮਾਇਤ ’ਚ

ਹੌਲੀਵੁੱਡ ਸਟਾਰ ਕੁਸੈਕ ਨੇ ਵੀ ਨੌਜਵਾਨਾਂ ਨੂੰ ਹਮਾਇਤ ਦਿੱਤੀ

  • fb
  • twitter
  • whatsapp
  • whatsapp
Advertisement
ਪ੍ਰੀਖਿਆਵਾਂ ’ਚ ਗੜਬੜ ਅਤੇ ਨੀਟ ਪੇਪਰ ਲੀਕ ਮਾਮਲੇ ’ਚ ਮੁਜ਼ਹਰਾ ਕਰ ਰਹੇ ਵਿਦਿਆਰਥੀਆਂ ’ਤੇ ਪੁਲੀਸ ਕਾਰਵਾਈ ਮਗਰੋਂ ਮਨੋਰੰਜਨ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ਉਨ੍ਹਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। ਅਦਾਕਾਰ ਸਲਮਾਨ ਖ਼ਾਨ ਨੇ ਵਿਦਿਆਰਥੀਆਂ ਦੀ ਹਮਾਇਤ ਕਰਦਿਆਂ ਅੰਦੋਲਨ ਦੇ ਸਿਆਸੀਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਦਕਿ ਕਰੀਨਾ ਕਪੂਰ ਖ਼ਾਨ, ਆਲੀਆ ਭੱਟ ਅਤੇ ਕਮਲ ਹਾਸਨ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਅਤੇ ਪੁਲੀਸ ਜਬਰ ਦੀ ਨਿੰਦਾ ਕੀਤੀ। ਹੌਲੀਵੁੱਡ ਸਟਾਰ ਜੌਹਨ ਕੁਸੈਕ ਨੇ ਵੀ ਲੇਖਿਕਾ ਅਰੁੰਧਤੀ ਰੌਏ ਦਾ ਲੇਖ ਸਾਂਝਾ ਕਰ ਕੇ ਵਿਦਿਆਰਥੀਆਂ ਨੂੰ ਆਪਣੀ ਹਮਾਇਤ ਦਿੱਤੀ ਹੈ।ਕਰੀਨਾ ਨੇ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ ਹੈ। ਆਲੀਆ ਨੇ ਕਿਹਾ ਕਿ ਭਵਿੱਖ ਵਿਦਿਆਰਥੀਆਂ ਦਾ ਹੈ ਅਤੇ ਉਨ੍ਹਾਂ ਨਾਲ ਅਜਿਹਾ ਵਤੀਰਾ ਅਪਣਾਉਣਾ ਠੀਕ ਨਹੀਂ। ਕਮਲ ਹਾਸਨ ਨੇ ਕਿਹਾ ਕਿ ਕੋਈ ਮੁਲਕ ਉਦੋਂ ਨਾਕਾਮ ਹੋ ਜਾਂਦਾ ਹੈ, ਜਦੋਂ ਉਸ ਦੇ ਬੱਚਿਆਂ ਨੂੰ ਜਵਾਬਾਂ ਦੀ ਬਜਾਏ ਬੈਰੀਕੇਡਾਂ ਅਤੇ ਲਾਠੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

‘ਪੰਚਾਇਤ’ ਫੇਮ ਰਘੂਬੀਰ ਯਾਦਵ, ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ, ਦਿਲਜੀਤ ਦੋਸਾਂਝ, ਫਿਲਮ ਨਿਰਮਾਤਾ ਇਮਤਿਆਜ਼ ਅਲੀ, ਅਨੁਰਾਗ ਕਸ਼ਯਪ ਅਤੇ ਵਿਕਰਮਾਦਿੱਤਿਆ ਮੋਟਵਾਨੇ ਨੇ ਸਰਕਾਰ ਅਤੇ ਪੁਲੀਸ ਦੀ ਕਾਰਵਾਈ ’ਤੇ ਤਿੱਖੇ ਸਵਾਲ ਚੁੱਕੇ ਹਨ। ਮੁੰਬਈ ਅਤੇ ਹੋਰ ਸ਼ਹਿਰਾਂ ’ਚ ਕੌਕਰੋਚ ਜਨਤਾ ਪਾਰਟੀ ਨਾਲ ਇਕਜੁੱਟਤਾ ਦਿਖਾਉਂਦਿਆਂ ਪ੍ਰਦਰਸ਼ਨ ਕੀਤੇ ਗਏ ਜਿਨ੍ਹਾਂ ’ਚ ਅਦਾਕਾਰ ਇਮਰਾਨ ਖ਼ਾਨ, ਅਲਾਇਆ ਐੱਫ, ਰੈਪਰ ਰਫਤਾਰ, ਗਾਇਕ ਅਨੁਵ ਜੈਨ ਅਤੇ ਵਿਵੀਅਨ ਸ਼ਾਹ ਸ਼ਾਮਲ ਹੋਏ। ‘ਧੁਰੰਧਰ’ ਫਿਲਮ ਦੀ ਅਦਾਕਾਰਾ ਆਇਸ਼ਾ ਖ਼ਾਨ ਨੂੰ ਦਾਦਰ ਜਦਕਿ ਅਹਿਮਦਾਬਾਦ ’ਚ ਗੁਜਰਾਤੀ ਅਦਾਕਾਰਾ ਜਿਗਨਾ ਵਿਆਸ ਨੂੰ ਪੁਲੀਸ ਹਿਰਾਸਤ ’ਚ ਲਿਆ ਗਿਆ।

Advertisement

ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਪ੍ਰਤਿਭਾ ਰਾਂਟਾ, ਅਨਮੋਲ ਪਰਾਸ਼ਰ, ਰਾਜਕੁਮਾਰ ਰਾਓ, ਰੈਪਰ ਹਨੂਮਾਨਕਾਇੰਡ, ਸੀਮਾ ਪਾਹਵਾ, ਜ਼ੋਇਆ ਅਖ਼ਤਰ, ਰਿਚਾ ਚੱਢਾ, ਸਵਰਾ ਭਾਸਕਰ ਅਤੇ ਹੁਮਾ ਕੁਰੈਸ਼ੀ ਨੇ ਵੀ ਜਨਤਕ ਤੌਰ ’ਤੇ ਵਿਦਿਆਰਥੀਆਂ ਦਾ ਪੱਖ ਪੂਰਿਆ। ਦੱਖਣੀ ਭਾਰਤੀ ਸਿਨੇਮਾ ਤੋਂ ਰੇਵਤੀ, ਟੋਵਿਨੋ ਥੌਮਸ, ਵਿਜੈ ਸੇਤੂਪਤੀ ਅਤੇ ਫਿਲਮ ਨਿਰਮਾਤਾ ਪਾ ਰੰਜੀਤ ਵਰਗੀਆਂ ਹਸਤੀਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ।

Advertisement

ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਵਿਦਿਆਰਥੀ ਅੰਦੋਲਨ ਦੀ ਹਮਾਇਤ

ਸੁਪਰੀਮ ਕੋਰਟ ਦੇ ਵਕੀਲ ਨਵੀਂ ਦਿੱਲੀ ਵਿੱਚ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਕੀਤੇ ਲਾਠੀਚਾਰਜ ਖਿਲਾਫ਼ ਰੋਸ ਵਜੋਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਦੇ ਹੋਏ। -ਫੋਟੋ: ਪੀਟੀਆਈ
ਸੁਪਰੀਮ ਕੋਰਟ ਦੇ ਵਕੀਲ ਨਵੀਂ ਦਿੱਲੀ ਵਿੱਚ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਕੀਤੇ ਲਾਠੀਚਾਰਜ ਖਿਲਾਫ਼ ਰੋਸ ਵਜੋਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਵਕੀਲਾਂ ਨੇ ਅੱਜ ‘ਜੰਤਰ ਮੰਤਰ’ ਅੰਦੋਲਨ ਦੀ ਹਮਾਇਤ ਵਿੱਚ ਅਤੇ ਮੁਜ਼ਾਹਰਾਕਾਰੀਆਂ ’ਤੇ ਪੁਲੀਸ ਕਾਰਵਾਈ ਖ਼ਿਲਾਫ਼ ਆਪਣੀ ‘ਲੋਕਤੰਤਰ ਬਚਾਓ, ਸੰਵਿਧਾਨ ਬਚਾਓ’ ਮੁਹਿੰਮ ਦੇ ਹਿੱਸੇ ਵਜੋਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਸੀਨੀਅਰ ਵਕੀਲ ਇੰਦਿਰਾ ਜੈਸਿੰਘ ਅਤੇ ਐੱਸ ਮੁਰਲੀਧਰ ਨੇ ਸੁਪਰੀਮ ਕੋਰਟ ਦੇ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਵਕੀਲਾਂ ਦੇ ਮੁਜ਼ਾਹਰੇ ਦੀ ਅਗਵਾਈ ਕੀਤੀ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਵਿਕਾਸ ਸਿੰਘ ਵੀ ਉੱਥੇ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਸਿੰਘ ਨੇ ਕਿਹਾ, ‘‘ਅਸੀਂ ਇੱਥੇ ਵਿਦਿਆਰਥੀਆਂ ਨਾਲ ਖੜ੍ਹੇ ਹੋਣ ਲਈ ਆਏ ਹਾਂ। ਅਸੀਂ ਇੱਥੇ ਇਨਸਾਫ਼ ਦੇ ਹੱਕ ਵਿੱਚ ਖੜ੍ਹੇ ਹੋਣ ਲਈ ਆਏ ਹਾਂ। ਅਸੀਂ ਇੱਥੇ ਵਿਦਿਆਰਥੀਆਂ ਲਈ ਇਨਸਾਫ਼ ਦੀ ਮੰਗ ਕਰਨ ਲਈ ਆਏ ਹਾਂ। ਅਸੀਂ ਆਪਣੇ ਲਈ ਅੰਦੋਲਨ ਕਰਨ ਲਈ ਇੱਥੇ ਨਹੀਂ ਆਏ ਹਾਂ। ਇਹ ਸਾਡੇ ਬਾਰੇ ਨਹੀਂ ਹੈ।’’ -ਪੀਟੀਆਈ

Advertisement
×