US ਵਿੱਚ ਲਾਪਤਾ Indian Student ਦੀ ਮ੍ਰਿਤਕ ਦੇਹ ਮਿਲੀ
ਬਰਕਲੇ ਯੂਨੀਵਰਸਿਟੀ ਵਿੱਚ ਪੜ੍ਹਦੇ 22 ਸਾਲਾ ਸਾਕੇਤ ਦਾ ਪਾਸਪੋਰਟ ਅਤੇ ਲੈਪਟਾਪ ਪਾਰਕ ਨੇੜਿਓਂ ਹੋਏ ਸੀ ਬਰਾਮਦ; ਭਾਰਤੀ ਦੂਤਾਵਾਸ ਨੇ ਦਿੱਤੀ ਜਾਣਕਾਰੀ
ਕੈਲੀਫੋਰਨੀਆ ਵਿੱਚ ਕਰਨਾਟਕ ਦੇ ਰਹਿਣ ਵਾਲੇ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ੍ਰੀਨਿਵਾਸਿਆ ਦੀ ਮ੍ਰਿਤਕ ਦੇਹ ਮਿਲ ਗਈ ਹੈ। ਸਾਕੇਤ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ (UC Berkeley) ਵਿੱਚ ਕੈਮੀਕਲ ਅਤੇ ਬਾਇਓਮੋਲੀਕਿਊਲਰ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਉਹ 9 ਫਰਵਰੀ ਤੋਂ ਲਾਪਤਾ ਸੀ। ਪੁਲੀਸ ਨੂੰ ਲਗਪਗ ਛੇ ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਸਾਂ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
The Consulate deeply regrets to inform that local police have confirmed the recovery of the body of the missing Indian student, Saketh Sreenivasaiah. We extend our heartfelt condolences to his family and loved ones during this profoundly difficult time.
The Consulate stands…
— India in San Francisco (@CGISFO) February 14, 2026
ਸਾਕੇਤ ਨੂੰ ਆਖਰੀ ਵਾਰ ਕੈਂਪਸ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਿਆ। ਉਸ ਦੀ ਭਾਲ ਲਈ ਪੂਰੇ ਸ਼ਹਿਰ ਵਿੱਚ ਅਤੇ ਖਾਸ ਕਰਕੇ ਲੇਕ ਅੰਜ਼ਾ ਅਤੇ ਬਰਕਲੇ ਹਿਲਜ਼ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਜਾਂਚ ਦੌਰਾਨ ਪੁਲੀਸ ਨੂੰ ਉਸ ਦਾ ਇੱਕ ਬੈਗ ਵੀ ਮਿਲਿਆ ਸੀ ਜਿਸ ਵਿੱਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਸੀ। ਇਹ ਬੈਗ ਟਿਲਡਨ ਰਿਜਨਲ ਪਾਰਕ ਦੇ ਨੇੜੇ ਇੱਕ ਘਰ ਕੋਲੋਂ ਬਰਾਮਦ ਹੋਇਆ ਸੀ। ਹੁਣ ਭਾਰਤੀ ਦੂਤਾਵਾਸ ਸਾਕਿਥ ਦੀ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਉੱਥੋਂ ਦੀ ਪੁਲੀਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਸਥਾਨ ’ਤੇ ਕੀਤਾ ਜਾ ਸਕੇ।

