DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

BJP ਦਾ ਝੂਠ ਸੋਨ ਪਾਪੜੀ ਵਰਗਾ: Akhilesh yadav

ਇਕ ਨੂੰ ਛੁਪਾਉਣ ਲਈ ਬੋਲਦੀ ਹੈ ਦੂਜਾ ਝੁੂਠ; ਚੋਣ ਕਮਿਸ਼ਨ ’ਤੇ ਉਠਾਏ ਸਵਾਲ; Mamata Banerjee ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਕੋਲਕਾਤਾ ’ਚ ਟੀ ਐੱਮ ਸੀ ਸੁਪਰੀਮੋ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਨਾਲ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ
Advertisement

ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਚੋਣ ਕਮਿਸ਼ਨ ਤੋਂ ਵੋਟਿੰਗ ਦੀ ਸੀ ਸੀ ਟੀ ਵੀ ਫੁਟੇਜ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਭਾਜਪਾ ’ਤੇ ਇਕ ਝੂਠ ਨੂੰ ਛੁਪਾਉਣ ਲਈ ਦੂਜਾ ਝੂਠ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਸਾਲ 2022 ਦੀਆਂ ਰਾਮਪੁਰ ਜ਼ਿਮਨੀ ਚੋਣਾਂ ਦਾ ਜ਼ਿਕਰ ਕੀਤਾ, ਜਿਥੇ ਉਨ੍ਹਾਂ ਦੋਸ਼ ਲਾਇਆ ਸੀ ਕਿ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਟੀ ਐੱਮ ਸੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨਾਲ ਮੁਲਾਕਾਤ ਮਗਰੋਂ ਉਨ੍ਹਾਂ ਕਿਹਾ, ‘‘ਭਾਜਪਾ ਦੇ ਝੂਠ ਸੋਨ ਪਾਪੜੀ ਦੀਆਂ ਪਰਤਾਂ ਵਾਂਗ ਹਨ। ਉਹ ਇਕ ਤੋਂ ਬਾਅਦ ਦੂਜਾ ਝੂਠ ਬੋਲਦੇ ਹਨ। ਸਾਰੀਆਂ ਵੀਡੀਓਜ਼ ਰਿਕਾਰਡ ਵਿੱਚ ਹਨ। ਰਾਮਪੁਰ ਚੋਣਾਂ ਦੌਰਾਨ ਉਨ੍ਹਾਂ ਨੇ ਕਿਸੇ ਵੋਟਰ ਨੂੰ ਬਾਹਰ ਨਹੀਂ ਆਉਣ ਦਿੱਤਾ। ਕੀ ਚੋਣ ਕਮਿਸ਼ਨ ਅੰਨ੍ਹਾ ਹੈ?’’ ਉਨ੍ਹਾਂ ਚੋਣ ਕਮਿਸ਼ਨ ’ਤੇ ਸਵਾਲ ਉਠਾਏ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ।

Advertisement

ਉਨ੍ਹਾਂ ਕਿਹਾ, ‘‘ਭਾਜਪਾ ਦੇ ਲੋਕ ਸੀ ਸੀ ਟੀ ਵੀ ਅਤੇ ਕੈਮਰਿਆਂ ਤੋਂ ਬਹੁਤ ਡਰਦੇ ਹਨ। ਜੇ ਚੋਣ ਕਮਿਸ਼ਨ ਪੱਖਪਾਤੀ ਨਹੀਂ ਹੈ ਤਾਂ ਉਹ ਜਨਤਾ ਨੂੰ ਕੁੰਡਾਰਕੀ ਵਿੱਚ ਹੋਈ ਵੋਟਿੰਗ ਦੀ ਵੀਡੀਓ ਦਿਖਾਏ। ਜੇ ਸੁਪਰੀਮ ਕੋਰਟ ਦੀ ਕਾਰਵਾਈ ਲਾਈਵ ਦਿਖਾਈ ਜਾ ਸਕਦੀ ਹੈ ਤਾਂ ਬੰਗਾਲ ਵਿੱਚ ਹੋਈ ਵੋਟਿੰਗ ਅਤੇ ਗਿਣਤੀ ਦੀ ਫੁਟੇਜ ਕਿਉਂ ਨਹੀਂ ਦਿਖਾਈ ਜਾ ਸਕਦੀ।’’ ਵੋਟਰਾਂ ਨੂੰ ਦਬਕਾਉਣ ਦਾ ਦੋਸ਼ ਲਾਉਂਦਿਆਂ, ਯਾਦਵ ਨੇ ਦਾਅਵਾ ਕੀਤਾ ਕਿ ਹਾਲ ਹੀ ਦੀਆਂ ਪੱਛਮੀ ਬੰਗਾਲ ਚੋਣਾਂ ਵਿੱਚ ਜਮਹੂਰੀ ਪ੍ਰਕਿਰਿਆ ਨੂੰ ਕਮਜ਼ੋਰ ਕੀਤਾ ਗਿਆ। ਸਮਾਜਵਾਦੀ ਆਗੂ ਦੀ ਕੋਲਕਾਤਾ ਵਿੱਚ ਹੋਈ ਮੀਟਿੰਗ ਹਾਲ ਹੀ ਵਿੱਚ ਚੋਣਾਂ ਮਗਰੋਂ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਦਰਮਿਆਨ ਹੋਈ ਹੈ।

Advertisement

Advertisement
×