DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

West Bengal ’ਚ BJp ਦੀ ਵੱਡੀ ਜਿੱਤ ਹੋਵੇਗੀ: Modi

ਵੱਡੀ ਗਿਣਤੀ ’ਚ ਵੋਟਾਂ ਨੂੰ ਪਾਰਟੀ ਦੇ ਹੱਕ ’ਚ ਲੋਕ ਫ਼ਤਵਾ ਦੱਸਿਆ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ’ਚ ਚੋਣ ਰੈਲੀ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ’ਚ ਜਾਰੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਵੱਡੀ ਗਿਣਤੀ ’ਚ ਵੋਟਾਂ ਪਾਉਣ ਲਈ ਉੱਥੋਂ ਦੀ ਜਨਤਾ ਨੂੰ ਵਧਾਈ ਦਿੱਤੀ ਅਤੇ ਹੁਣ ਤੱਕ ਦੇ ਵੋਟਾਂ ਦੇ ਅੰਕੜਿਆਂ ਨੂੰ ‘ਤਬਦੀਲੀ ਲਈ ਵੱਡੇ ਲੋਕ ਫ਼ਤਵੇ’ ਦਾ ਸੰਕੇਤ ਦੱਸਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਬੰਗਾਲ ’ਚ ਪਿਛਲੇ 50 ਸਾਲਾਂ ਦੇ ਚੋਣ ਇਤਿਹਾਸ ’ਚ ਹਿੰਸਾ ਸਭ ਤੋਂ ਘੱਟ ਰਹੀ ਹੈ। ਹੁਣ ਤੱਕ ਮੈਨੂੰ ਜੋ ਜਾਣਕਾਰੀ ਮਿਲੀ ਹੈ, ਉਸ ਤੋਂ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਲੋਕ ਫ਼ਤਵਾ ਤਬਦੀਲੀ ਲਈ ਹੋਵੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਵੀ ਵੱਡੀ ਗਿਣਤੀ ’ਚ ਲੋਕ ਵੋਟਾਂ ਪਾਉਣ ਲਈ ਨਿਕਲੇ ਹਨ, ਭਾਜਪਾ ਨੂੰ ਫ਼ੈਸਲਾਕੁਨ ਜਿੱਤ ਮਿਲੀ ਹੈ। ‘ਝਾਲਮੁੜੀ’ ਵਿਵਾਦ ਨੂੰ ਲੈ ਕੇ ਸੱਤਾ ਧਿਰ ’ਤੇ ਤਨਜ਼ ਕਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਝਾਲਮੁੜੀ ਦਾ ਆਨੰਦ ਉਨ੍ਹਾਂ (ਮੋਦੀ ਨੇ) ਲਿਆ ਪਰ ਮਿਰਚਾਂ ਟੀ ਐੱਮ ਸੀ ਨੂੰ ਲੱਗੀਆਂ।

Advertisement

Advertisement
Advertisement
×