DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਜਪਾ ਸਮਰਥਿਤ ਲੋਕਾਂ ਨੇ ਦਫ਼ਤਰ ’ਤੇ ਹਮਲਾ ਕੀਤਾ: Abhishek Banerjee

ਭਾਜਪਾ ਨੇ ਦੋਸ਼ ਨਕਾਰੇ; ਪੁਲੀਸ ਨੇ 6 ਜਣਿਆਂ ਨੂੰ ਹਿਰਾਸਤ ਵਿੱਚ ਲਿਆ

  • fb
  • twitter
  • whatsapp
  • whatsapp
featured-img featured-img
ਟੀ ਐੱਮ ਸੀ ਦੇ ਕੈਮੈਕ ਸਟਰੀਟ ਦਫ਼ਤਰ ਵਿੱਚ ਕੀਤੀ ਗਈ ਭੰਨਤੋੜ। -ਫੋਟੋ: ਪੀਟੀਆਈ
Advertisement
ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਆਗੂ ਅਭਿਸ਼ੇਕ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਸਮਰਥਿਤ ਹਥਿਆਰਬੰਦ ਵਿਅਕਤੀਆਂ ਨੇ ਅੱਜ ਤੜਕੇ ਕੋਲਕਾਤਾ ਵਿੱਚ ਉਨ੍ਹਾਂ ਦੀ ਪਾਰਟੀ ਦੇ ਕੈਮਕ ਸਟਰੀਟ ਦਫਤਰ ਵਿੱਚ ਭੰਨਤੋੜ ਕੀਤੀ, ਜਿਸ ਮਗਰੋਂ ਪੁਲੀਸ ਨੇ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਪਾਰਟੀ ਦੇ ਕੌਮੀ ਜਨਰਲ ਸਕੱਤਰ ਬੈਨਰਜੀ ਨੇ ਸੋਸ਼ਲ ਮੀਡੀਆ ’ਤੇ ਹਮਲੇ ਦੀ ਕਥਿਤ ਸੀ ਸੀ ਟੀ ਵੀ ਫੁਟੇਜ ਸਾਂਝੀ ਕੀਤੀ, ਜਿਸ ਵਿੱਚ ਮਾਸਕ ਅਤੇ ਹੈਲਮੇਟ ਪਹਿਨੇ ਕਈ ਵਿਅਕਤੀ ਟੀ ਵੀ ਸਣੇ ਵੱਖ-ਵੱਖ ਇਲੈਕਟ੍ਰੌਨਿਕ ਉਪਕਰਨ ਲੈ ਕੇ ਅਹਾਤੇ ਵਿੱਚੋਂ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ। ਇੱਕ ਹੋਰ ਕਥਿਤ ਕਲਿੱਪ ਵਿੱਚ ਟੁੱਟੀਆਂ ਹੋਈਆਂ ਚੀਜ਼ਾਂ ਨਾਲ ਖਿੱਲਰਿਆ ਇੱਕ ਕਮਰਾ ਦਿਖਾਇਆ ਗਿਆ ਹੈ, ਜਿਸ ਵਿੱਚ ਫਰਨੀਚਰ ਅਤੇ ਇਲੈਕਟ੍ਰੌਨਿਕ ਉਪਕਰਨ ਨੁਕਸਾਨੇ ਗਏ ਹਨ।

Advertisement

ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਹਥਿਆਰਬੰਦ ਵਿਅਕਤੀ ਸਵੇਰੇ 4.30 ਵਜੇ ਦੇ ਕਰੀਬ ਦਫ਼ਤਰ ਵਿੱਚ ਦਾਖ਼ਲ ਹੋਏ, ਵਰਕਰਾਂ ਨਾਲ ਕੁੱਟਮਾਰ ਕੀਤੀ, ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ ਅਤੇ ਦਫ਼ਤਰ ਦੇ ਅਹਾਤੇ ਵਿੱਚ ਭੰਨਤੋੜ ਕੀਤੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਦੇ ਸਬੰਧ ਵਿੱਚ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਦਾ ਵਿਧਾਨ ਸਭਾ ਚੋਣਾਂ ਤੱਕ ਟੀ ਐੱਮ ਸੀ ਨਾਲ ਸਬੰਧ ਸੀ।

Advertisement

ਦੂਜੇ ਪਾਸੇ, ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਭਾਜਪਾ ਦੇ ਸੂਬਾਈ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਕਿਹਾ ਕਿ ਪਾਰਟੀ ‘ਬਦਲੇ ਦੀ ਰਾਜਨੀਤੀ’ ਵਿੱਚ ਵਿਸ਼ਵਾਸ ਨਹੀਂ ਕਰਦੀ ਅਤੇ ਨਾ ਹੀ ਕਿਸੇ ਦੇ ਦਫ਼ਤਰ ਵਿੱਚ ਭੰਨਤੋੜ ਕਰਨ ਦਾ ਸਮਰਥਨ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ, ‘‘ਭੰਨਤੋੜ ਵਿੱਚ ਕੋਈ ਵੀ ਭਾਜਪਾ ਵਰਕਰ ਸ਼ਾਮਲ ਨਹੀਂ ਸੀ।’’

Advertisement
×