DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

West Bengal ’ਚ ਭਾਜਪਾ ਵੱਲੋਂ ਮਮਤਾ SIRਕਾਰ ਨਾਲ ਖੇਲਾ

ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸਟਾਲਿਨ ਚੋਣ ਹਾਰੇ; ਅਸਾਮ ’ਚ ਭਾਜਪਾ ਵੱਲੋਂ ਜਿੱਤ ਦੀ ਹੈਟ੍ਰਿਕ

  • fb
  • twitter
  • whatsapp
  • whatsapp
featured-img featured-img
India’s ruling Bharatiya Janata Party (BJP) supporters celebrate their party leading in the West Bengal state assembly elections, outside the party's regional office, in Kolkata, India, May 4, 2026. REUTERS/Sahiba Chawdhary
Advertisement

ਭਾਜਪਾ ਨੇ ਪੱਛਮੀ ਬੰਗਾਲ ਅਸੈਂਬਲੀ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਜਪਾ ਨੇ 294 ਮੈਂਬਰੀ ਬੰਗਾਲ ਅਸੈਂਬਲੀ ਵਿੱਚ 174 ਸੀਟਾਂ ਜਿੱਤ ਲਈਆਂ ਜਦੋਂਕਿ 34 ਸੀਟਾਂ ਉੱੱਤੇ ਅੱਗੇ ਹੈ। ਤ੍ਰਿਣਮੂਲ ਕਾਂਗਰਸ 80 ਸੀਟਾਂ ’ਤੇ ਸਿਮਟ ਕੇ ਰਹਿ ਗਈ। ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਤਾਮਿਲ ਨਾਡੂ ਦੇ ਹਮਰੁਤਬਾ ਐੱਮ ਕੇ ਸਟਾਲਿਨ ਆਪੋ-ਆਪਣੇ ਹਲਕਿਆਂ ਤੋਂ ਚੋਣ ਹਾਰ ਗਏ ਜਦੋਂਕਿ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਜਿੱਤ ਦੀ ਹੈਟ੍ਰਿਕ ਲਗਾਈ।

ਅਸਾਮ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਜਦੋਂਕਿ ਪੁੱਡੂਚੇਰੀ ਵਿੱਚ ਏ ਆਈ ਐੱਨ ਆਰ ਸੀ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਦੀ ਸੱਤਾ ਵਿੱਚ ਵਾਪਸੀ ਹੋਈ ਹੈ। ਤਾਮਿਲ ਨਾਡੂ ਵਿੱਚ ਅਦਾਕਾਰ ਵਿਜੈ ਦੀ ਅਗਵਾਈ ਵਾਲੀ ਟੀ ਵੀ ਕੇ (ਤਾਮਿਲ ਵੈਤਰੀ ਕੜਗਮ) 107 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲਾ ਯੂ ਡੀ ਐੱਫ ਗੱਠਜੋੜ ਜੇਤੂ ਰਿਹਾ।

Advertisement

ਮਮਤਾ ਬੈਨਰਜੀ ਨੂੰ ਭਾਜਪਾ ਦੇ ਸੁਵੇਂਦੂ ਅਧਿਕਾਰੀ ਨੇ ਭਵਾਨੀਪੁਰ ਹਲਕੇ ’ਚ 15,105 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਅਧਿਕਾਰੀ ਨੇ ਨੰਦੀਗ੍ਰਾਮ ਹਲਕੇ ਤੋਂ ਵੀ ਜਿੱਤ ਦਰਜ ਕੀਤੀ ਹੈ। ਤ੍ਰਿਣਮੂਲ ਸੁਪਰੀਮੋ ਨੇ ਪਾਰਟੀ ਦੀ ਨਮੋਜ਼ੀਜਨਕ ਹਾਰ ਦਾ ਠੀਕਰਾ ਚੋਣ ਕਮਿਸ਼ਨ ਤੇ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਸਿਰ ਭੰਨਿਆ। ਉਨ੍ਹਾਂ ਕਿਹਾ ਕਿ ‘ਐੱਸ ਆਈ ਆਰ’ ਕਰ ਕੇ 100 ਸੀਟਾਂ ’ਤੇ ਕਥਿਤ ‘ਵੋਟਾਂ ਦੀ ਲੁੱਟ’ ਹੋਈ ਹੈ।

Advertisement

ਪੱਛਮੀ ਬੰਗਾਲ ’ਚ ਭਾਜਪਾ ਦੀ ਇਹ ਪਹਿਲੀ ਸਰਕਾਰ ਹੋਵੇਗੀ। ਭਾਜਪਾ ਦੀ ਜਿੱਤ ਨਾਲ ਤ੍ਰਿਣਮੂਲ ਕਾਂਗਰਸ ਦਾ 15 ਸਾਲਾਂ ਦੇ ਕਾਰਜਕਾਲ ਉਪਰ ਵਿਰਾਮ ਲੱਗ ਗਿਆ। ਪੱਛਮੀ ਬੰਗਾਲ ਦੀਆਂ 293 ਸੀਟਾਂ ਲਈ ਹੀ ਅੱਜ ਵੋਟਾਂ ਦੀ ਗਿਣਤੀ ਹੋਈ ਕਿਉਂਕਿ ਚੋਣ ਕਮਿਸ਼ਨ ਨੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਫਾਲਟਾ ਵਿੱਚ ਵੋਟਿੰਗ ਰੱਦ ਕਰ ਦਿੱਤੀ ਸੀ। ਭਾਜਪਾ ਦਾ ਵੋਟ ਸ਼ੇਅਰ ਕਰੀਬ 45 ਫੀਸਦ ਰਿਹਾ ਜੋ ਪੰਜ ਸਾਲ ਪਹਿਲਾਂ (2021 ’ਚ) 38 ਫੀਸਦ ਸੀ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਵੋਟ ਫੀਸਦ ਨੂੰ 7.06 ਫੀਸਦ ਦਾ ਖੋਰਾ ਲੱਗਾ, ਜੋ 48 ਫੀਸਦ ਤੋਂ ਡਿੱਗ ਕੇ 40.94 ਫੀਸਦ ਨੂੰ ਪਹੁੰਚ ਗਿਆ।

ਭਾਜਪਾ ਉਮੀਦਵਾਰਾਂ ਨੇ ਉੱਤਰੀ ਬੰਗਾਲ ਤੋਂ ਜੰਗਲਮਹਿਲ ਅਤੇ ਸਰਹੱਦੀ ਜ਼ਿਲ੍ਹਿਆਂ ਤੋਂ ਸਨਅਤੀ ਖੇਤਰਾਂ ਲਗਪਗ ਹਰੇਕ ਥਾਂ ਲੀਡ ਦਰਜ ਕੀਤੀ ਹੈ। ਭਾਜਪਾ, ਤ੍ਰਿਣਮੂਲ ਕਾਂਗਰਸ ਦੇ ਗੜ੍ਹ ਵਿੱਚ ਸੰਨ੍ਹ ਲਾਉਣ ’ਚ ਸਫਲ ਰਹੀ। ਤ੍ਰਿਣਮੂਲ ਕਾਂਗਰਸ ਦੇ ਕਈ ਸੀਨੀਅਰ ਆਗੂ ਜਿਨ੍ਹਾਂ ਵਿੱਚ ਬਹੁਗਿਣਤੀ ਮੰਤਰੀਆਂ ਦੀ ਸੀ, ਚੋਣ ਹਾਰ ਗਏ। ਇਨ੍ਹਾਂ ਚੋਣਾਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਵੀ ਅਹਿਮ ਕਾਰਕ ਰਹੀ ਹੈ ਕਿਉਂਕਿ 177 ਹਲਕੇ ਅਜਿਹੇ ਹਨ, ਜਿੱਥੇ (ਵੋਟਰ ਸੂਚੀਆਂ ’ਚੋਂ) ਵੋਟਰਾਂ ਦੇ ਨਾਮ ਕੱਟਣ ਦੀ ਗਿਣਤੀ ਜਿੱਤ ਦੇ ਫਰਕ ਨਾਲੋਂ ਵੱਧ ਸੀ।

ਅਸਾਮ ਵਿੱਚ ਸੱਤਾਧਾਰੀ ਐੱਨ ਡੀ ਏ ਗੱਠਜੋੜ ਨੇ 126 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ ਜਿੱਤੀਆਂ ਹਨ, ਜੋ ਸਰਕਾਰ ਬਣਾਉਣ ਲਈ ਲੋੜੀਂਦੇ 68 ਸੀਟਾਂ ਦੇ ਜਾਦੂਈ ਅੰਕੜੇ ਤੋਂ ਵੱਧ ਹਨ। ਭਾਜਪਾ ਨੇ 81 ਸੀਟਾਂ ਜਿੱਤੀਆਂ ਹਨ ਤੇ ਪਾਰਟੀ 1 ਸੀਟ ’ਤੇ ਅੱਗੇ ਹੈ। ਗੱਠਜੋੜ ਭਾਈਵਾਲ ਬੋਡੋ ਪੀਪਲਜ਼ ਫਰੰਟ (ਬੀ ਪੀ ਐੱਫ) ਤੇ ਅਸਮ ਗਣ ਪਰਿਸ਼ਦ (ਏ ਜੀ ਪੀ) ਨੇ 10-10 ਸੀਟਾਂ ਜਿੱਤ ਲਈਆਂ ਸਨ। ਵਿਰੋਧੀ ਧਿਰ ’ਚੋਂ ਕਾਂਗਰਸ ਨੇ 18 ਸੀਟਾਂ ਜਿੱਤ ਲਈਆਂ ਸਨ ਤੇ ਪਾਰਟੀ ਉਮੀਦਵਾਰ 1 ਸੀਟ ’ਤੇ ਅੱਗੇ ਸੀ। ਏ ਆਈ ਯੂ ਡੀ ਐੱਫ, ਰਾਇਜੋਰ ਦਲ ਤੇ ਤ੍ਰਿਣਮੂਲ ਕਾਂਗਰਸ ਨੇ ਕ੍ਰਮਵਾਰ 2, 2 ਤੇ ਇਕ ਸੀਟ ਜਿੱਤ ਲਈ ਸੀ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਜਾਲੁਕਬਾਰੀ ਹਲਕੇ ਤੋਂ ਕਾਂਗਰਸ ਦੀ ਬਿਦਿਸ਼ਾ ਨਿਓਗ ਨੂੰ 89,434 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਕਾਂਗਰਸ ਦੇ ਸੂਬਾਈ ਪ੍ਰਧਾਨ ਗੌਰਵ ਗੋਗੋਈ ਨੂੰ ਵੱਡਾ ਝਟਕਾ ਲੱਗਾ। ਉਹ ਜੋਰਹਾਟ ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਹਿਤੇਂਦਰਨਾਥ ਗੋਸਵਾਮੀ ਕੋਲੋਂ 23,181 ਵੋਟਾਂ ਨਾਲ ਹਾਰ ਗਏ।

ਤਾਮਿਲ ਅਦਾਕਾਰ ਵਿਜੈ ਦੀ ਪਾਰਟੀ ਤਾਮਿਲ ਵੇਤਰੀ ਕੜਗਮ (ਟੀ ਵੀ ਕੇ) ਨੇ ਤਾਮਿਲ ਨਾਡੂ ਵਿੱਚ ਚੋਣ ਸਰਵੇਖਣਾਂ ਦੇ ਉਲਟ ਵੱਡੀ ਜਿੱਤ ਦਰਜ ਕਰਦਿਆਂ 107 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ। ਪਾਰਟੀ ਨੇ ਸਾਰੀਆਂ 234 ਸੀਟਾਂ ਲਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ, ਪਰ ਸੇਲਮ ਦੇ ਏੜਾਪਾੜੀ ਵਿੱਚ ਤਕਨੀਕੀ ਅਧਾਰ ਉੱਤੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋ ਗਈ ਸੀ। ਵਿਜੈ ਨੇ ਪੇਰਾਂਬੁਰ ਤੇ ਤਿਰੂਚਰਾਪੱਲੀ (ਪੂਰਬੀ) ਦੋਵਾਂ ਸੀਟਾਂ ਤੋਂ ਜਿੱਤ ਦਰਜ ਕੀਤੀ। ਸੱਤਾਧਾਰੀ ਡੀ ਐੱਮ ਕੇ 60 ਸੀਟਾਂ ਨਾਲ ਦੂਜੇ ਸਥਾਨ ਉੱਤੇ ਹਨ। ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਚੇਨੱਈ ਦੀ ਕੋਲਾਥੁਰ ਸੀਟ ਤੋਂ ਟੀ ਵੀ ਕੇ ਦੇ ਵੀ ਐੱਸ ਬਾਬੂ ਕੋਲੋਂ 8795 ਵੋਟਾਂ ਨਾਲ ਹਾਰ ਗਏ।

ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਜਮਹੂਰੀ ਗੱਠਜੋੜ (ਯੂ ਡੀ ਐੱਫ) ਨੇ ਸੱਤਾ ਵਿੱਚ ਵਾਪਸੀ ਕੀਤੀ ਹੈ। 140 ਮੈਂਬਰੀ ਸਦਨ ਵਿੱਚ ਕਾਂਗਰਸ ਨੇ 63 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ ਤੇ ਉਸ ਦੇ ਅਹਿਮ ਭਾਈਵਾਲ ਆਈ ਯੂ ਐੱਮ ਐੱਲ ਨੇ 22 ਸੀਟਾਂ ਜਿੱਤੀਆਂ। ਸੱਤਾਧਾਰੀ ਸੀ ਪੀ ਆਈ (ਐੱਮ) ਨੇ 22, ਸੀ ਪੀ ਐੱਮ ਨੇ 8 ਤੇ ਕੇ ਈ ਸੀ ਨੇ 7 ਸੀਟਾਂ ਜਿੱਤੀਆਂ। ਯੂ ਡੀ ਐੱਫ ਨੇ ਪਿਛਲੇ ਦਸ ਸਾਲਾਂ ਤੋਂ ਸੱਤਾ ਉੱਤੇ ਕਾਬਜ਼ ਸੀ ਪੀ ਆਈ (ਐੱਮ) ਦੀ ਅਗਵਾਈ ਵਾਲੇ ਐੱਲ ਡੀ ਐੱਫ ਗੱਠਜੋੜ ਨੂੰ ਸੱਤਾ ’ਚੋਂ ਬਾਹਰ ਕੀਤਾ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਧਰਮਾਦਮ ਸੀਟ ਤੋਂ ਜਿੱਤ ਦੀ ਹੈਟ੍ਰਿਕ ਲਾਈ ਹੈ। ਵਿਜਯਨ ਨੇ ਇਸ ਸੀਟ ਤੋਂ ਕਾਂਗਰਸ ਦੇ ਐਡਵੋਕੇਟ ਵੀ ਪੀ ਅਬਦੁਲ ਰਸ਼ੀਦ ਨੂੰ 19247 ਵੋਟਾਂ ਨਾਲ ਹਰਾਇਆ।

ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿੱਚ ਏ ਆਈ ਐੱਨ ਆਰ ਸੀ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਦੀ ਲਗਾਤਾਰ ਦੂਜੇ ਸਾਲ ਸੱਤਾ ’ਚ ਵਾਪਸੀ ਹੋਈ ਹੈ। ਗੱਠਜੋੜ ਵਿੱਚ ਸ਼ਾਮਲ, ਏ ਆਈ ਐੱਨ ਆਰ ਸੀ, ਭਾਜਪਾ ਤੇ ਅੰਨਾ ਡੀ ਐੱਮ ਕੇ ਨੇ 30 ਮੈਂਬਰੀ ਸਦਨ ਵਿੱਚ 17 ਸੀਟਾਂ ਜਿੱਤੀਆਂ ਹਨ। ਡੀ ਐੱਮ ਕੇ ਨੂੰ 5 ਤੇ ਟੀ ਵੀ ਕੇ ਨੂੰ ਇਕ ਸੀਟ ਮਿਲੀ ਹੈ। -ਪੀਟੀਆਈ

Advertisement
×