
ਹੈਦਰਾਬਾਦ, 2 ਜੁਲਾਈ
ਇਥੇ ਅੱਜ ਤੋਂ ਸ਼ੁਰੂ ਹੋਈ ਭਾਜਪਾ ਦੀ ਦੋ ਰੋਜ਼ਾ ਕਾਰਜਕਾਰਨੀ ਵਿੱਚ ਅੱਜ ਇਕ ਮਤੇ ਰਾਹੀਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਸਰਕਾਰ ਦੀ ‘ਅਗਨੀਪਥ’ ਯੋਜਨਾ ਦੀ ਸ਼ਲਾਘਾ ਕੀਤੀ ਗਈ। ਕੌਮੀ ਕਾਰਜਕਾਨੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੇਸ਼ ਆਰਥਿਕ ਤੇ ਗਰੀਬ ਕਲਿਆਣ ਤਜਵੀਜ਼ ਵੀ ਪਾਸ ਕਰ ਦਿੱਤੀ। ਰਾਜਨਾਥ ਸਿੰਘ ਵੱਲੋਂ ਰੱਖੀ ਤਜਵੀਜ਼ ਦੀ ਪਿਊਸ਼ ਗੋਇਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਾਈਦ ਕੀਤੀ। ਇਸ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਕੌਮੀ ਕਾਰਜਕਾਰਨੀ ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕੀਤਾ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ