DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਐੱਮ ਪੀ ਨੇ ਰਾਜ ਸਭਾ ’ਚ ਰੱਖੇ ਬਣਾਉਟੀ ਅੰਗ

ਵਿਰੋਧੀ ਧਿਰ ਦੇ ਇਤਰਾਜ਼ ਮਗਰੋਂ ਨਕਲੀ ਅੰਗ ਹਟਾਏ

  • fb
  • twitter
  • whatsapp
  • whatsapp
Advertisement

ਰਾਜ ਸਭਾ ’ਚ ਅੱਜ ਵੱਖਰੀ ਘਟਨਾ ਵਾਪਰੀ ਜਦੋਂ ਭਾਜਪਾ ਦੇ ਮਨੋਨੀਤ ਮੈਂਬਰ ਸੀ ਸਦਾਨੰਦਨ ਮਾਸਟਰ ਨੇ ਆਪਣੇ ਪਹਿਲੇ ਭਾਸ਼ਣ ਦੌਰਾਨ ਮੇਜ਼ ’ਤੇ ਆਪਣੇ ਨਕਲੀ ਅੰਗ ਰੱਖ ਦਿੱਤੇ ਜਿਸ ਕਾਰਨ ਉਨ੍ਹਾਂ ਦੀ ਸੀ ਪੀ ਆਈ-ਐੱਮ ਨਾਲ ਤਿੱਖੀ ਬਹਿਸ ਹੋਈ। ਕੇਰਲਾ ਤੋਂ ਸੰਸਦ ਮੈਂਬਰ ਜੋ ਸਕੂਲ ਅਧਿਆਪਕ ਤੋਂ ਰਾਜਨੇਤਾ ਬਣੇ ਹਨ, ਨੇ ਆਪਣੇ ਭਾਸ਼ਣ ਦੌਰਾਨ ਤਿੰਨ ਦਹਾਕੇ ਪਹਿਲਾਂ ਆਪਣੇ ’ਤੇ ਹੋਏ ਕਥਿਤ ਹਮਲੇ ਦਾ ਜ਼ਿਕਰ ਕਰਦਿਆਂ ਇਸ ਦਾ ਦੋਸ਼ ਸੀ ਪੀ ਆਈ-ਐੱਮ ਦੇ ਵਰਕਰਾਂ ’ਤੇ ਲਾਇਆ। ਇਸ ਹਮਲੇ ’ਚ ਉਨ੍ਹਾਂ ਦੀਆਂ ਲੱਤਾਂ ਵੱਢ ਦਿੱਤੀਆਂ ਗਈਆਂ ਸਨ। ਭਾਸ਼ਣ ਦੌਰਾਨ ਉਨ੍ਹਾਂ ਮੇਜ਼ ’ਤੇ ਨਕਲੀ ਅੰਗ ਰੱਖ ਦਿੱਤੇ ਜਿਸ ’ਤੇ ਵਿਰੋਧੀ ਧਿਰ ਨੇ ਇਤਰਾਜ਼ ਜਤਾਇਆ। ਸੀ ਪੀ ਆਈ-ਐੱਮ ਆਗੂ ਜੌਹਨ ਬ੍ਰਿਟਾਸ ਨੇ ਸਦਨ ’ਚ ਅਜਿਹੀਆਂ ਚੀਜ਼ਾਂ ਦਿਖਾਉਣ ਖ਼ਿਲਾਫ਼ ਪ੍ਰਬੰਧ ’ਤੇ ਸਵਾਲ ਚੁੱਕੇ ਜਿਸ ਮਗਰੋਂ ਨਕਲੀ ਅੰਗ ਹਟਾ ਦਿੱਤੇ ਗਏ। ਇਸ ਦੌਰਾਨ ਸਦਨ ’ਚ ਹੰਗਾਮਾ ਵੀ ਹੋਇਆ। ਸਦਨ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਨਕਲੀ ਅੰਗ ਮੇਜ਼ ਤੋਂ ਹਟਾ ਦਿੱਤੇ ਗਏ ਹਨ।

Advertisement

ਬਕਾਇਆਂ ਦੇ ਮੁੱਦੇ ’ਤੇ ਟੀ ਐੱਮ ਸੀ ਦਾ ਵਾਕਆਊਟ

ਟੀ ਐੱਮ ਸੀ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਦੀ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਮੁੜ ਪੱਛਮੀ ਬੰਗਾਲ ਦੀ ਬਕਾਇਆ ਰਾਸ਼ੀ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਇਜਾਜ਼ਤ ਨਾ ਮਿਲਣ ’ਤੇ ਸਦਨ ਤੋਂ ਵਾਕਆਊਟ ਕਰ ਦਿੱਤਾ। ਵਾਕਆਊਟ ਮਗਰੋਂ ਰਾਜ ਸਭਾ ’ਚ ਪਾਰਟੀ ਦੀ ਉਪ ਆਗੂ ਸਾਗਰਿਕਾ ਘੋਸ਼ ਨੇ ਮੀਡੀਆ ਸਾਹਮਣੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ’ਤੇ ਪੱਛਮੀ ਬੰਗਾਲ ਦੇ ਤਕਰੀਬਨ ਦੋ ਲੱਖ ਕਰੋੜ ਰੁਪਏ ਬਕਾਇਆ ਹਨ।

Advertisement

Advertisement
×