DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਨੇ ਚੋਣਾਂ ਚੋਰੀ ਕਰਨ ਦਾ ਸਿਸਟਮ ਬਣਾਇਆ: Rahul Gandhi

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਪਾਰਟੀ ਨੇ ਚੋਣਾਂ ‘ਚੋਰੀ’ ਕਰਨ ਦਾ ਸਿਸਟਮ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸਮਾਂ ਵੀ ਆਵੇਗਾ, ਜਦੋਂ ਉਸ ਨੂੰ ਲੋਕਾਂ ਦੇ ਗੁੱਸੇ ਦਾ...

  • fb
  • twitter
  • whatsapp
  • whatsapp
featured-img featured-img
ਸਦਭਾਵਨਾ ਯਾਤਰਾ ਦੌਰਾਨ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਪਾਰਟੀ ਨੇ ਚੋਣਾਂ ‘ਚੋਰੀ’ ਕਰਨ ਦਾ ਸਿਸਟਮ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸਮਾਂ ਵੀ ਆਵੇਗਾ, ਜਦੋਂ ਉਸ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਉਹ ਗੁਰੂਗ੍ਰਾਮ ਵਿੱਚ ਹਰਿਆਣਾ ਕਾਂਗਰਸ ਦੇ ਆਗੂ ਬ੍ਰਿਜੇਂਦਰ ਸਿੰਘ ਦੀ ਸਦਭਾਵਨਾ ਯਾਤਰਾ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਹ ਬ੍ਰਿਜੇਂਦਰ ਸਿੰਘ, ਸੂਬਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਅਤੇ ਹੋਰ ਆਗੂਆਂ ਨਾਲ ਕੁਝ ਦੂਰ ਤੱਕ ਪੈਦਲ ਚੱਲੇ। ਇਸ ਮਗਰੋਂ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ, ‘‘ਭਾਜਪਾ ਨੇ ਹਰਿਆਣਾ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਚੋਣਾਂ ਚੋਰੀ ਕੀਤੀਆਂ ਅਤੇ ਹੁਣ (ਪੱਛਮੀ) ਬੰਗਾਲ ਤੇ ਅਸਾਮ ਵਿੱਚ ਵੀ ਅਜਿਹਾ ਹੀ ਕੀਤਾ ਹੈ। ਉਨ੍ਹਾਂ ਨੇ ਚੋਣ ਚੋਰੀ ਕਰਨ ਦਾ ਸਿਸਟਮ ਬਣਾ ਲਿਆ ਹੈ। ਉਹ ਲੱਖਾਂ ਨਾਂ (ਵੋਟਰ ਸੂਚੀ ਵਿੱਚੋਂ) ਕੱਟ ਦਿੰਦੇ ਹਨ ਅਤੇ ਲੱਖਾਂ ਨਵੇਂ ਨਾਂ ਜੋੜ ਦਿੰਦੇ ਹਨ। ਚੋਣ ਕਮਿਸ਼ਨ ਅਤੇ ਅਫ਼ਸਰਸ਼ਾਹੀ ਉਨ੍ਹਾਂ ਦੇ ਕੰਟਰੋਲ ਵਿੱਚ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਰਾਜ ਹੁਣ ਰੁਕ ਨਹੀਂ ਸਕਦਾ।’’

ਉਨ੍ਹਾਂ ਕਿਹਾ, ‘‘ਤੁਸੀਂ ਦੇਖੋਗੇ ਕਿ ਉਨ੍ਹਾਂ ਦਾ ਸਮਾਂ ਆਵੇਗਾ, ਕਿਉਂਕਿ ਲੋਕ ਸਮਝ ਗਏ ਹਨ ਕਿ ਨਰਿੰਦਰ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਇਸ ਦੇਸ਼ ਨੂੰ ਵੇਚਣ ਦਾ ਕੰਮ ਕਰਦੇ ਹਨ - ਚਾਹੇ ਉਹ ਹਵਾਈ ਅੱਡੇ ਹੋਣ, ਬੰਦਰਗਾਹਾਂ, ਬੁਨਿਆਦੀ ਢਾਂਚਾ ਜਾਂ ਪਾਵਰ ਪਲਾਂਟ ਹੋਣ।’’ ਇਸ ਮੌਕੇ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸ ਆਗੂ ਰਣਦੀਪ ਸਿੰਘ ਸੂਰਜੇਵਾਲਾ ਅਤੇ ਬੀ ਕੇ ਹਰੀਪ੍ਰਸਾਦ ਵੀ ਮੌਜੂਦ ਸਨ।

Advertisement

Advertisement
Advertisement
×