ਭਾਜਪਾ ਅਤੇ ਸੰਘ ਨੇ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਗਾਈ: ਰਾਹੁਲ

ਭਾਜਪਾ ਅਤੇ ਸੰਘ ਨੇ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਗਾਈ: ਰਾਹੁਲ

ਤੂਤੀਕੋਰਨ, 27 ਫਰਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਿਆਂਪਾਲਿਕਾ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਜਿਹੀਆਂ ਮਿਸਾਲਾਂ ਹਨ ਜਦੋਂ ਜੱਜਾਂ ਨੇ ਸਰਕਾਰ ਪੱਖੀ ਫ਼ੈਸਲੇ ਲਏ ਅਤੇ ਇਸ ਦੀ ਇਵਜ਼ ’ਚ ਉਨ੍ਹਾਂ ਨੂੰ ਉੱਚੇ ਅਹੁਦਿਆਂ ਨਾਲ ਨਿਵਾਜਿਆ ਗਿਆ। ਤਾਮਿਲ ਨਾਡੂ ’ਚ 6 ਅਪਰੈਲ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਦਿਨ ਦੇ ਦੌਰੇ ’ਤੇ ਆਏ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਆਰਐੈੱਸਐੱਸ ਨੂੰ ਕਈ ਮੁੱਦਿਆਂ ’ਤੇ ਘੇਰਿਆ। ਇਥੇ ਵਕੀਲਾਂ ਨਾਲ ਚਰਚਾ ਕਰਦਿਆਂ ਉਨ੍ਹਾਂ ਕਿਹਾ,‘‘ਨਿਆਂਪਾਲਿਕਾ ਸਮੇਤ ਹੋਰ ਸੰਸਥਾਵਾਂ ’ਤੇ ਪਿਛਲੇ ਛੇ ਸਾਲਾਂ ’ਚ ਭਾਜਪਾ ਅਤੇ ਆਰਐੱਸਐੱਸ ਵੱਲੋਂ ਹਮਲੇ ਕੀਤੇ ਗਏ।’’ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਨੇ ਸੰਵਿਧਾਨਕ ਸੰਸਥਾਵਾਂ ਨੂੰ ਵੀ ਢਾਹ ਲਗਾਈ ਹੈ। ਉਨ੍ਹਾਂ ਕਿਹਾ ਕਿ ਜੱਜਾਂ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਅਹਿਮ ਅਹੁਦੇ ’ਤੇ ਨਿਯੁਕਤ ਕਰਨ ਤੋਂ ਪਹਿਲਾਂ ਘੱਟੋ ਘੱਟ ਵਿਹਲੇ ਰਹਿਣ (ਕੂਲਿੰਗ ਪੀਰੀਅਡ) ਦਾ ਸਮਾਂ ਨਿਰਧਾਰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਕ ’ਚ ਲੋਕਤੰਤਰ ਖ਼ਤਮ ਹੋ ਗਿਆ ਹੈ ਜਿਸ ਲਈ ਉਨ੍ਹਾਂ ਆਰਐੱਸਐੱਸ ਨੂੰ ਦੋਸ਼ੀ ਠਹਿਰਾਇਆ। ‘ਦੇਸ਼ਧ੍ਰੋਹ ਦੇ ਕਾਨੂੰਨਾਂ ਦੀ ਦੁਰਵਰਤੋਂ, ਧਮਕੀਆਂ ਦੇਣਾ ਅਤੇ ਲੋਕਾਂ ਦੀ ਹੱਤਿਆ ਜਿਹੇ ਲੱਛਣ ਸਮੱਸਿਆ ਦੀ ਜੜ੍ਹ  ਹਨ।’ ਆਪਣੇ ਸਿਆਸੀ ਸਫ਼ਰ ’ਚ ਇਮਾਨਦਾਰ ਹੋਣ ਦਾ ਦਾਅਵਾ ਕਰਦਿਆਂ ਰਾਹੁਲ ਨੇ ਕਿਹਾ ਕਿ ਈਡੀ ਅਤੇ ਸੀਬੀਆਈ ਉਨ੍ਹਾਂ ਨੂੰ ਛੂਹ ਨਹੀਂ ਸਕਦੀ ਹੈ। ‘ਇਸੇ ਕਾਰਨ ਭਾਜਪਾ 24 ਘੰਟੇ ਮੇਰੇ ’ਤੇ ਹਮਲੇ ਕਰਦੀ ਰਹਿੰਦੀ ਹੈ ਅਤੇ ਉਹ ਜਾਣਦੀ ਹੈ ਕਿ ਇਹ ਵਿਅਕਤੀ ਭ੍ਰਿਸ਼ਟ ਨਹੀਂ ਹੈ ਅਤੇ ਮੇਰੇ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।’  ਉਨ੍ਹਾਂ ਦਾਅਵਾ ਕੀਤਾ ਕਿ ਧਰਮਨਿਰਪੱਖਤਾ ’ਤੇ ਵੀ ਪੂਰੇ ਜ਼ੋਰ ਨਾਲ ਹਮਲਾ ਕੀਤਾ ਗਿਆ ਹੈ। ਰਾਹੁਲ ਨੇ ਕਿਹਾ ਕਿ ਅਜਿਹੇ ਮਸਲੇ ਸਿਰਫ਼ ਲੋਕਾਂ ਦੇ ਅੰਦੋਲਨ ਨਾਲ ਹੀ ਹੱਲ ਕੀਤੇ ਜਾ ਸਕਦੇ ਹਨ। ‘ਇਹ ਦਿੱਲੀ ਦੇ ਬਾਹਰਵਾਰ ਹੋ ਰਿਹਾ ਹੈ।’ ਉਨ੍ਹਾਂ ਦਾ ਇਸ਼ਾਰਾ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਵੱਲ ਸੀ। ਉਨ੍ਹਾਂ ਨਾਗਰਿਕਤਾ ਸੋਧ ਐਕਟ ਅਤੇ ਖੇਤੀ ਕਾਨੂੰਨਾਂ ਦਾ ਮੁੜ ਤੋਂ ਵਿਰੋਧ ਕੀਤਾ। ‘ਖੇਤੀ ਪ੍ਰਣਾਲੀ ’ਚ ਸੁਧਾਰ ਕੀਤੇ ਜਾਣ ਦੀ ਲੋੜ ਹੈ ਨਾ ਕਿ ਉਸ ਨੂੰ ਤਬਾਹ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਈਵੀਐੱਮ ਦੀ ਪੜਤਾਲ ਅਤੇ ਉਨ੍ਹਾਂ ਦੇ ਲਗਾਤਾਰ ਨਿਰੀਖਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। -ਪੀਟੀਆਈ

‘ਚੀਨ ਤੋਂ ਡਰ ਗਏ ਨੇ ਮੋਦੀ’

ਭਾਰਤ-ਚੀਨ ਵਿਚਕਾਰ ਸਰਹੱਦੀ ਵਿਵਾਦ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵਰ੍ਹਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਮੋਦੀ ਗੁਆਂਢੀ ਮੁਲਕ ਤੋਂ ਡਰ ਗਏ ਹਨ। ਰਾਹੁਲ ਨੇ ਕਿਹਾ,‘‘ਚੀਨ ਨੇ ਪਹਿਲਾਂ ਡੋਕਲਾਮ ’ਚ ਭਾਰਤੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਤਜਰਬਾ ਕੀਤਾ ਤਾਂ ਜੋ ਭਾਰਤ ਦਾ ਪ੍ਰਤੀਕਰਮ ਜਾਣਿਆ ਜਾ ਸਕੇ ਅਤੇ ਉਨ੍ਹਾਂ ਨੋਟਿਸ ਕੀਤਾ ਕਿ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਫਿਰ ਲੱਦਾਖ ’ਚ ਜ਼ਮੀਨ ’ਤੇ ਕਬਜ਼ਾ ਕਰ ਲਿਆ ਅਤੇ ਮੇਰੇ ਹਿਸਾਬ ਨਾਲ ਚੀਨ ਨੇ ਅਰੁਣਾਚਲ ਪ੍ਰਦੇਸ਼ ’ਚ ਵੀ ਭਾਰਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਪਹਿਲਾਂ ਕਿਹਾ ਸੀ ਕਿ ਭਾਰਤ ’ਚ ਕਿਸੇ ਨੇ ਵੀ ਘੁਸਪੈਠ ਨਹੀਂ  

ਕੀਤੀ ਹੈ। ਇਸ ਤੋਂ ਚੀਨ ਨੂੰ ਸੰਕੇਤ ਗਿਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਉਨ੍ਹਾਂ ਤੋਂ ਡਰਦਾ ਹੈ। ਇਸ ਮਗਰੋਂ ਚੀਨ ਨੇ ਆਪਣੀਆਂ ਸ਼ਰਤਾਂ ’ਤੇ ਸਮਝੌਤਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਦੇਪਸਾਂਗ ’ਚ ਖੁੱਸੀ ਜ਼ਮੀਨ ਹੁਣ ਭਾਰਤ ਨੂੰ ਵਾਪਸ ਨਹੀਂ ਮਿਲੇਗੀ ਜਦਕਿ ਪ੍ਰਧਾਨ ਮੰਤਰੀ ਦਿਖਾਵਾ ਕਰ ਰਹੇ ਹਨ ਕਿ ਸਾਰੇ ਮਸਲੇ ਦਾ ਹੱਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਿਰਫ਼ ਦੋ ਵਿਅਕਤੀਆਂ ਦੀ ਫਿਕਰ ਹੈ। ਉਹ ਸਿਰਫ਼ ‘ਹਮ ਦੋ ਹਮਾਰੇ ਦੋ’ ਲਈ ਕੰਮ ਕਰ ਰਹੇ ਹਨ। ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਪੁੱਡੂਚੇਰੀ ’ਚ ਕਾਂਗਰਸ ਦੀ ਅਗਵਾਈ ਹੇਠਲੀਆਂ ਸਰਕਾਰਾਂ ਡਿੱਗਣ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ 10-15 ਸੀਟਾਂ ਦੇ ਫਰਕ ਨਾਲ ਚੋਣਾਂ ਜਿੱਤਦੀ ਹੈ ਤਾਂ ਇਹ ਜਿੱਤ ਨਹੀਂ ਸਗੋਂ ਹਾਰ ਹੋਵੇਗੀ ਕਿਉਂਕਿ ਭਾਜਪਾ ਵਿਧਾਇਕਾਂ ਨੂੰ ਖ਼ਰੀਦ ਲੈਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪੱਕੇ ਪੈਰੀਂ ਰਹਿਣ ਲਈ ਵਿਧਾਨ ਸਭਾ ਚੋਣਾਂ ਦੌਰਾਨ ਦੋ-ਤਿਹਾਈ ਬਹੁਮੱਤ ਹਾਸਲ ਕਰਨਾ ਪਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All