DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Chief Minister A Revanth Reddy ਦੀ HYDRA ਟਿੱਪਣੀ 'ਤੇ ਵੱਡਾ ਵਿਵਾਦ, Hitler ਤੋਂ ਪ੍ਰੇਰਨਾ ਲੈਣ 'ਤੇ BRS ਤੇ BJP ਭੜਕੀਆਂ

ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਦੇ ਉਸ ਬਿਆਨ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਹਾਈਡਰਾ’ ਦਾ ਨਾਂ ਰੱਖਣ ਲਈ ਉਨ੍ਹਾਂ ਨਾਜ਼ੀ ਤਾਨਾਸ਼ਾਹ ਅਡੋਲਫ ਹਿਟਲਰ ਤੋਂ ਪ੍ਰੇਰਨਾ ਲਈ ਸੀ। ਬੀ ਆਰ ਐੱਸ...

  • fb
  • twitter
  • whatsapp
  • whatsapp
featured-img featured-img
ਰੇਵੰਤ ਰੈੱਡੀ
Advertisement

ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਦੇ ਉਸ ਬਿਆਨ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਹਾਈਡਰਾ’ ਦਾ ਨਾਂ ਰੱਖਣ ਲਈ ਉਨ੍ਹਾਂ ਨਾਜ਼ੀ ਤਾਨਾਸ਼ਾਹ ਅਡੋਲਫ ਹਿਟਲਰ ਤੋਂ ਪ੍ਰੇਰਨਾ ਲਈ ਸੀ। ਬੀ ਆਰ ਐੱਸ ਅਤੇ ਭਾਜਪਾ ਨੇ ਇਸ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ।

ਬੰਗਲੂਰੂ ਵਿੱਚ ਸ਼ਨਿੱਚਰਵਾਰ ਨੂੰ ਸਮਾਗਮ ਦੌਰਾਨ ਰੇਵੰਤ ਰੈੱਡੀ ਨੇ ਕਿਹਾ, ‘‘ਗਰੀਬ ਲੋਕਾਂ ਵੱਲੋਂ ਝੀਲਾਂ ਅਤੇ ਨਾਲਿਆਂ ’ਤੇ ਕਬਜ਼ਾ ਕਰਨਾ ਤਾਂ ਮੈਂ ਸਮਝ ਸਕਦਾ ਹਾਂ ਪਰ ਅੱਜ ਕੱਲ੍ਹ ਅਮੀਰ ਲੋਕ ਆਪਣੇ ਫਾਰਮ ਹਾਊਸਾਂ ਲਈ ਜਲ ਸਰੋਤਾਂ ’ਤੇ ਕਬਜ਼ੇ ਕਰ ਰਹੇ ਹਨ ਅਤੇ ਡਰੇਨੇਜ ਨੂੰ ਇਨ੍ਹਾਂ ਜਲ ਸਰੋਤਾਂ ਨਾਲ ਜੋੜ ਰਹੇ ਹਨ। ਮੈਂ ਇਨ੍ਹਾਂ ਸਾਰੇ ਮੁੱਦਿਆਂ ਵੱਲ ਧਿਆਨ ਦਿੱਤਾ। ਫਿਰ ਮੈਂ ਹਾਈਡਰਾ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਕੀਤਾ।’’

Advertisement

ਉਨ੍ਹਾਂ ਕਿਹਾ, ‘‘ਹਾਈਡਰਾ ਹਿਟਲਰ ਦਾ ਪਸੰਦੀਦਾ ਸ਼ਬਦ ਸੀ। ਉਸ ਦੀ ਮੁੱਖ ਟੀਮ ਨੂੰ ਹਾਈਡਰਾ ਕਿਹਾ ਜਾਂਦਾ ਸੀ, ਜੋ ਕਿਸੇ ਦੀ ਵੀ ਹੱਤਿਆ ਕਰ ਸਕਦੀ ਸੀ। ਇਸ ਲਈ ਮੈਂ ਹਿਟਲਰ ਤੋਂ ਪ੍ਰੇਰਨਾ ਲੈ ਕੇ ਇਸ ਦਾ ਨਾਂ ਹਾਈਡਰਾ ਰੱਖਿਆ ਹੈ।’’ ਸੀਨੀਅਰ ਆਈ ਪੀ ਐੱਸ ਅਧਿਕਾਰੀ ਨੂੰ ਸੰਸਥਾ ਦਾ ਕਮਿਸ਼ਨਰ ਲਾਇਆ ਗਿਆ ਹੈ। ਇਸ ਟਿੱਪਣੀ ’ਤੇ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਨੇੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਕਾਂਗਰਸ ਦੀ ‘ਖ਼ਤਰਨਾਕ ਹਿਟਲਰ ਅਤੇ ਐਮਰਜੈਂਸੀ ਵਾਲੀ ਮਾਨਸਿਕਤਾ’ ਮੁੜ ਸਭ ਦੇ ਸਾਹਮਣੇ ਆ ਗਈ ਹੈ।

Advertisement

Advertisement
×