ਭਾਰਤ ਟੈਕਸੀ ਵੱਲੋਂ ਦਿੱਲੀ ਵਿੱਚ ਪਾਇਲਟ ਪ੍ਰਾਜੈਕਟ ਸ਼ੁਰੂ
ਲੋਕਾਂ ਨੂੰ ਆਵਾਜਾਈ ਲਈ ਵਾਹਨ ਸਹੂਲਤਾਂ ਦੇਣ ਲਈ ਬਣੀ ਐਪ ‘ਭਾਰਤ ਟੈਕਸੀ’ ਜਿਸ ਨੂੰ ਅੱਠ ਉੱਚ ਸਹਿਕਾਰੀ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ, ਨੇ ਅੱਜ ਦਿੱਲੀ ਵਿੱਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ। ਇਸ ਦਾ ਮਕਸਦ ਭਰੋਸੇਮੰਦ ਟਰਾਂਸਪੋਰਟ ਸਰਵਿਸ ਲਈ ਓਲਾ, ਊਬਰ ਤੇ...
Advertisement
ਲੋਕਾਂ ਨੂੰ ਆਵਾਜਾਈ ਲਈ ਵਾਹਨ ਸਹੂਲਤਾਂ ਦੇਣ ਲਈ ਬਣੀ ਐਪ ‘ਭਾਰਤ ਟੈਕਸੀ’ ਜਿਸ ਨੂੰ ਅੱਠ ਉੱਚ ਸਹਿਕਾਰੀ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੈ, ਨੇ ਅੱਜ ਦਿੱਲੀ ਵਿੱਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ। ਇਸ ਦਾ ਮਕਸਦ ਭਰੋਸੇਮੰਦ ਟਰਾਂਸਪੋਰਟ ਸਰਵਿਸ ਲਈ ਓਲਾ, ਊਬਰ ਤੇ ਰੈਪਿਡੋ ਵਰਗੇ ਸਥਾਪਤ ਪਲੈਟਫਾਰਮਾਂ ਨੂੰ ਟੱਕਰ ਦੇਣਾ ਹੈ। ਇਸ ਸੌਫਟ ਲਾਂਚ ਵਿੱਚ ਕਾਰਾਂ, ਆਟੋ ਤੋ ਮੋਟਰਸਾਈਕਲ ਸ਼ਾਮਲ ਹਨ ਤੇ ਐਪ ’ਤੇ ਹੁਣ ਤੱਕ 51,000 ਤੋਂ ਵੱਧ ਡਰਾਈਵਰ ਰਜਿਸਟਰਡ ਹਨ।ਡਿਜੀਟਲ ਐਪ ‘ਭਾਰਤ ਟੈਕਸੀ’ ਦਾ ਸੰਚਾਲਨ ਸਾਹਾਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਵੱਲੋਂ ਕੀਤਾ ਜਾਵੇਗਾ। ਸਹਿਕਾਰੀ ਟੈਕਸੀ ਕੋਆਪਰੇਟਿਵ ਲਿਮਟਿਡ ਦੇ ਚੇਅਰਮੈਨ ਜਯਨ ਮਹਿਤਾ ਨੇ ਦੱਸਿਆ, ‘‘ਦਿੱਲੀ ਵਿੱਚ ਭਾਰਤ ਟੈਕਸੀ ਲਾਂਚ ਹੋ ਗਈ ਹੈ ਅਤੇ ਇਸ ਐਪ ’ਤੇ 51,000 ਤੋਂ ਵੱਧ ਡਰਾਈਵਰ ਰਜਿਸਟਰਡ ਹਨ।’’ ਉਨ੍ਹਾਂ ਕਿਹਾ ਕਿ ਗੁਜਰਾਤ ’ਚ ਡਰਾਈਵਰਾਂ ਦੀ ਰਜਿਸਟਰੇੇਸ਼ਨ ਚੱਲ ਰਹੀ ਹੈ।
Advertisement
Advertisement
