ਭਾਗਵਤ ਵੱਲੋਂ ਹਿੰਦੂ ਸਮਾਜ ਵਿੱਚ ਏਕਤਾ ਦਾ ਸੱਦਾ
ਇਹ ਇੰਟਰਵਿਊ ਲਗਪਗ ਦੋ ਮਹੀਨੇ ਪਹਿਲਾਂ ਬੰਗਲੂਰੂ ਵਿੱਚ ਆਰਐੱਸਐੱਸ ਦੀ ਫੈਸਲੇ ਲੈਣ ਵਾਲੀ ਸਰਬਉੱਚ ਸੰਸਥਾ ਕੁੱਲ ਹਿੰਦ ਪ੍ਰਤੀਨਿਧ ਸਭਾ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਸੀ। ਕੌਮੀ ਸੁਰੱਖਿਆ, ਫੌਜੀ ਸ਼ਕਤੀ ਅਤੇ ਆਰਥਿਕ ਸ਼ਕਤੀ ਬਾਰੇ ਸੰਘ ਦੇ ਨਜ਼ਰੀਏ ਬਾਰੇ ਪੁੱਛਣ ’ਤੇ ਭਾਗਵਤ ਨੇ ਕਿਹਾ, ‘‘ਸਾਨੂੰ ਤਾਕਤ ਸੰਪੰਨ ਹੋਣਾ ਹੀ ਪਵੇਗਾ।’’ ਭਾਗਵਤ ਨੇ ਕਿਹਾ, ‘‘ਕੌਮੀ ਸੁਰੱਖਿਆ ਦੇ ਮਾਮਲੇ ਵਿੱਚ ਸਾਨੂੰ ਕਿਸੇ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ। ਸਾਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਤਾਂ ਜੋ ਜੇਕਰ ਸਾਰੀ ਦੁਨੀਆ ਰਲ ਕੇ ਵੀ ਸਾਡੇ ’ਤੇ ਜਿੱਤ ਹਾਸਲ ਨਾ ਕਰ ਸਕੇ।’’
ਭਾਗਵਤ ਨੇ ਕਿਹਾ, ‘‘ਸੱਜਣ ਵਿਅਕਤੀ ਸਿਰਫ਼ ਨੇਕੀ ਕਰ ਕੇ ਸੁਰੱਖਿਅਤ ਨਹੀਂ ਰਹਿੰਦਾ ਬਲਕਿ ਨੇਕੀ ਦੇ ਨਾਲ ਤਾਕਤ ਵੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ, ਨੈਤਿਕਤਾ ਤੋਂ ਬਿਨਾ ਸ਼ਕਤੀ ਦਿਸ਼ਾਹੀਣ ਹੋ ਕੇ ਹਿੰਸਾ ਦਾ ਕਾਰਨ ਬਣ ਸਕਦੀ ਹੈ, ਇਸ ਵਾਸਤੇ ਉਸ ਦੇ ਨਾਲ ਨੇਕੀ ਵੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਭਾਰਤ ਦਾ ਹਿੰਦੂ ਸਮਾਜ ਤਾਕਤਵਰ ਹੋਵੇਗਾ ਤਾਂ ਵਿਸ਼ਵ ਭਰ ਦੇ ਹਿੰਦੂਆਂ ਦੀ ਤਾਕਤ ਆਪਣੇ ਆਪ ਵਧੇਗੀ।’’ ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਨੂੰ ਮਜ਼ਬੂਤ ਕਰਨ ਲਈ ਕੰਮ ਚੱਲ ਰਿਹਾ ਹੈ ਪਰ ਇਹ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਹੌਲੇ-ਹੌਲੇ ਉਹ ਸਥਿਤੀ ਆ ਰਹੀ ਹੈ। -ਪੀਟੀਆਈ
ਹਿੰਦੂਤਵ ਦੇ ਧਾਰਮਿਕ ਮੁੱਲਾਂ ਦੇ ਆਧਾਰ ’ਤੇ ਸ਼ਖ਼ਸੀਅਤ ਉਸਾਰੀ ਕੀਤੀ ਜਾਵੇ: ਭਾਗਵਤ
ਮੋਹਨ ਭਾਗਵਤ ਨੇ ਕਿਹਾ, ‘‘ਹਿੰਦੂ ਸਮਾਜ ਨੂੰ ਆਪਣੇ ਸਾਰੇ ਵਖਰੇਵੇਂ ਤੇ ਸਵਾਰਥ ਭੁੱਲ ਕੇ ਹਿੰਦੂਤਵ ਦੇ ਧਾਰਮਿਕ ਮੁੱਲਾਂ ਦੇ ਆਧਾਰ ’ਤੇ ਆਪਣੀ ਸ਼ਖ਼ਸੀਅਤ, ਪਰਿਵਾਰਕ, ਸਮਾਜਿਕ ਤੇ ਪੇਸ਼ੇਵਰ ਜੀਵਨ ਨੂੰ ਆਕਾਰ ਦੇਣਾ ਹੋਵੇਗਾ।’’ ਉਨ੍ਹਾਂ ਕਿਹਾ, ‘‘ਵਿਸ਼ਵ ਨੂੰ ਨਵੀਂ ਰਾਹ ਦੀ ਉਡੀਕ ਹੈ ਅਤੇ ਉਹ ਦਿਖਾਉਣਾ ਭਾਰਤ ਮਤਲਬ ਹਿੰਦੂ ਸਮਾਜ ਦਾ ਬ੍ਰਹਮ ਫ਼ਰਜ਼ ਹੈ।’’ ਉਨ੍ਹਾਂ ਕਿਹਾ, ‘‘ਖੇਤੀ, ਉਦਯੋਗ, ਵਿਗਿਆਨ ਅਤੇ ਤਕਨਾਲੋਜੀ ਦੀ ਕ੍ਰਾਂਤੀ ਆ ਚੁੱਕੀ ਤੇ ਹੁਣ ਧਾਰਮਿਕ ਕ੍ਰਾਂਤੀ ਦੀ ਲੋੜ ਹੈ। ਮੈਂ ਧਰਮ ਦੀ ਗੱਲ ਨਹੀਂ ਕਰ ਰਿਹਾ ਹਾਂ ਪਰ ਸੱਚ, ਪਵਿੱਤਰਤਾ, ਦਯਾ ਤੇ ਤਪੱਸਿਆ ਦੇ ਆਧਾਰ ’ਤੇ ਮਨੁੱਖੀ ਜੀਵਨ ਦੀ ਪੁਰਨਰਚਨਾ ਕਰਨੀ ਹੋਵੇਗੀ।’’