ਕੋਲਕਾਤਾ, 28 ਨਵੰਬਰ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਬੈਨਰਜੀ ਦੀ ਸਰਕਾਰ ਨੇ ਪੱਛਮੀ ਬੰਗਾਲ ’ਚ ਕਰੋਨਾ ਪ੍ਰਬੰਧਨ ਲਈ 4 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਐੱਨਡੀਏ ਸਰਕਾਰ ਤੋਂ ਕੋਈ ਵੀ ਮਦਦ ਨਹੀਂ ਮਿਲੀ। ਸੂਬੇ ਦੀ ਮਹਿਲਾ ਤੇ ਬਾਲ ਵਿਕਾਸ ਅਤੇ ਸਮਾਜ ਭਲਾਈ ਮੰਤਰੀ ਸ਼ਸ਼ੀ ਪੰਜਾ ਨੇ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਨੇ ਮੁੱਢ ਤੋਂ ਸ਼ੁਰੂਆਤ ਕਰਦਿਆਂ ਮਹਾਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਢਾਂਚਾ ਵਿਕਸਿਤ ਕੀਤਾ ਹੈ। ਸ਼ਸ਼ੀ ਪੰਜਾ ਨੇ ਤ੍ਰਿਣਮੂਲ ਕਾਂਗਰਸ ਦੇ ਹੈੱਡਕੁਆਰਟਰ ’ਚ ਪੱਤਰਾਕਾਰਾਂ ਨੂੰ ਦੱਸਿਆ, ‘ਸਰਕਾਰ ਜੂਨ ਤੋਂ ਪਹਿਲਾਂ 12 ਸੌ ਕਰੋੜ ਰੁਪਏ ਖਰਚ ਕਰ ਚੁੱਕੀ ਸੀ ਅਤੇ ਬਾਕੀ ਦੇ 28 ਸੌ ਕਰੋੜ ਰੁਪਏ ਉਸ ਤੋਂ ਬਾਅਦ ਖਰਚੇ ਗਏ ਹਨ। ਪਰ ਇਸ ਵਿੱਚ ਕੇਂਦਰ ਤੋਂ ਕੋਈ ਵੀ ਮਦਦ ਨਹੀਂ ਮਿਲੀ।’ -ਪੀਟੀਆਈ