DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

'Cockroach Janta Party' ਦੇ ਨਾਮ 'ਤੇ ਅਧਿਕਾਰ ਲੈਣ ਦੀ ਲੜਾਈ ਹੋਈ ਸ਼ੁਰੂ; ਟਰੇਡਮਾਰਕ ਅਰਜ਼ੀਆਂ ਦਾਖਲ

'ਕਾਕਰੋਚ ਜਨਤਾ ਪਾਰਟੀ' ਨਾਮ 'ਤੇ ਅਧਿਕਾਰ ਲੈਣ ਲਈ ਤਿੰਨ ਵੱਖ-ਵੱਖ ਟਰੇਡਮਾਰਕ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ, ਭਾਵੇਂ ਕਿ ਇਸ ਸੰਗਠਨ ਦਾ 'ਐਕਸ' (X) ਖਾਤਾ ਭਾਰਤ ਵਿੱਚ ਪਹਿਲਾਂ ਹੀ ਬੰਦ (withheld) ਕਰ ਦਿੱਤਾ ਗਿਆ ਹੈ। ਸਰਕਾਰੀ ਰਿਕਾਰਡ ਤੋਂ ਪਤਾ ਲੱਗਾ ਹੈ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement
'ਕਾਕਰੋਚ ਜਨਤਾ ਪਾਰਟੀ' ਨਾਮ 'ਤੇ ਅਧਿਕਾਰ ਲੈਣ ਲਈ ਤਿੰਨ ਵੱਖ-ਵੱਖ ਟਰੇਡਮਾਰਕ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ, ਭਾਵੇਂ ਕਿ ਇਸ ਸੰਗਠਨ ਦਾ 'ਐਕਸ' (X) ਖਾਤਾ ਭਾਰਤ ਵਿੱਚ ਪਹਿਲਾਂ ਹੀ ਬੰਦ (withheld) ਕਰ ਦਿੱਤਾ ਗਿਆ ਹੈ।
ਸਰਕਾਰੀ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਅਜ਼ੀਮ ਆਦਮਭਾਈ ਜੈਮ ਤੇ ਅਖੰਡ ਸਵਰੂਪ ਨਾਮ ਦੇ ਵਿਅਕਤੀਆਂ ਵੱਲੋਂ ਅਤੇ 'ਕਾਕਰੋਚ ਜਨਤਾ ਪਾਰਟੀ' ਨਾਮ ਦੀ ਇੱਕ ਨਿੱਜੀ ਮਾਲਕੀ ਵਾਲੀ ਫਰਮ ਵੱਲੋਂ ਵੱਖੋ-ਵੱਖਰੀਆਂ ਟਰੇਡਮਾਰਕ ਅਰਜ਼ੀਆਂ ਦਿੱਤੀਆਂ ਗਈਆਂ ਹਨ।
ਇਹ ਅਰਜ਼ੀਆਂ ਅਜਿਹੇ ਆਮ (ਘੱਟ ਜਾਣੇ-ਪਛਾਣੇ) ਲੋਕਾਂ ਵੱਲੋਂ ਉਸ ਵੇਲੇ ਦਿੱਤੀਆਂ ਗਈਆਂ ਹਨ, ਜਦੋਂ ਇੰਟਰਨੈੱਟ 'ਤੇ ਮਜ਼ਾਕੀਆ ਲਹਿਜੇ ਵਿੱਚ ਟਿੱਪਣੀਆਂ ਕਰਨ ਵਾਲੀ 'ਕਾਕਰੋਚ ਜਨਤਾ ਪਾਰਟੀ' ਵੱਲੋਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਪੋਸਟਾਂ ਕਾਰਨ ਲੋਕਾਂ ਦੀ ਦਿਲਚਸਪੀ ਇਸ ਵੱਲ ਲਗਾਤਾਰ ਵੱਧ ਰਹੀ ਹੈ। ਇਸ ਸੰਗਠਨ ਨੇ ਸ਼ੁਰੂ ਹੁੰਦਿਆਂ ਹੀ ਕੁਝ ਦਿਨਾਂ ਦੇ ਅੰਦਰ ਲੱਖਾਂ ਵਿਊਜ਼ ਅਤੇ ਫਾਲੋਅਰਜ਼ ਜੋੜ ਲਏ ਹਨ।
ਟਰੇਮਾਰਕ ਰਜਿਸਟਰੀ ਪੋਰਟਲ 'ਤੇ ਦਿੱਤੀਆਂ ਗਈਆਂ ਇਨ੍ਹਾਂ ਅਰਜ਼ੀਆਂ ਰਾਹੀਂ, ਰਾਜਨੀਤਿਕ ਅਤੇ ਸਮਾਜ ਸੇਵਾਵਾਂ ਵਾਲੀ ਸ਼੍ਰੇਣੀ (ਕੈਟੇਗਰੀ) ਦੇ ਅਧੀਨ ਟਰੇਡਮਾਰਕ ਰਜਿਸਟ੍ਰੇਸ਼ਨ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਵਿਅੰਗਾਤਮਕ ਕਾਕਰੋਚ ਜਨਤਾ ਪਾਰਟੀ (CJP) ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਵਿੱਚ ਅਧਿਕਾਰਤ ਤੌਰ 'ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਨੂੰ ਪਿੱਛੇ ਛੱਡ ਗਈ ਹੈ। ਵੀਰਵਾਰ ਤੱਕ ਸੀ ਜੇ ਪੀ ਦੇ ਹੈਂਡਲ 'ਤੇ 10.9 ਮਿਲੀਅਨ (1 ਕਰੋੜ 9 ਲੱਖ) ਫਾਲੋਅਰਜ਼ ਹਨ, ਜੋ ਭਾਜਪਾ ਦੇ 8.7 ਮਿਲੀਅਨ (87 ਲੱਖ) ਨੂੰ ਪਿੱਛੇ ਛੱਡ ਗਏ ਹਨ।
Advertisement
×