ਬਰਨਾਲਾ: ਪੀਐਮ ਮੋਦੀ ਹੁਣ ਟਰੰਪ ਅੱਗੇ 'ਸਰੰਡਰ ਮੋਦੀ' ਬਣ ਚੁੱਕੇ ਹਨ: ਮਲਿਕਾਰਜੁਨ ਖੜਗੇ
ਕਾਂਗਰਸ ਦੀ ‘ਮਨਰੇਗਾ ਮਜ਼ਦੂਰ, ਕਿਸਾਨ ਬਚਾਓ’ ਰੈਲੀ
ਕਾਂਗਰਸ ਪਾਰਟੀ ਦੀ ਮਨਰੇਗਾ ਮਜ਼ਦੂਰ, ਕਿਸਾਨ ਬਚਾਓ ਰੈਲੀ ਸ਼ੁਰੂ ਹੋ ਚੁੱਕੀ ਹੈ। ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਜਲਦ ਹੀ ਪੰਡਾਲ ਵਿੱਚ ਪਹੁੰਚ ਰਹੇ ਹਨ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਨਿਸ਼ਾਨੇ 'ਤੇ ਰੱਖਦਿਆਂ ਕਿਹਾ ਕਿ ਸੂਬੇ ਦੀ ਸੱਤਾ ’ਤੇ ਬਾਹਰਲਿਆਂ ਦਾ ਕਬਜ਼ਾ ਹੈ।
ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੀਐਮ ਮੋਦੀ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਅੱਗੇ 'ਸਰੰਡਰ ਮੋਦੀ' ਬਣ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਦੇਸ਼ ਨੂੰ ਮੁੜ ਗੁਲਾਮਦਾਰੀ ਦੇ ਯੁੱਗ ਵੱਲ ਧੱਕ ਰਹੇ ਹਨ। ਖੜਗੇ ਮੁਤਾਬਕ ਇਨ੍ਹਾਂ ਹਾਲਾਤਾਂ ਖ਼ਿਲਾਫ਼ ਸਿਰਫ਼ ਰਾਹੁਲ ਗਾਂਧੀ ਹੀ ਮਜ਼ਬੂਤੀ ਨਾਲ ਲੜ ਸਕਦੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਇੱਕੋ-ਇੱਕ ਮਜ਼ਬੂਤ ਆਗੂ ਦੱਸਿਆ।
ਹੱਕਾਂ ਲਈ ਲੜਦੇ ਤੇ ਵਿਰੋਧੀ ਆਵਾਜ਼ਾਂ ਨੂੰ ਪੁਲਸੀਆ ਜਬਰ ਨਾਲ ਦਬਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਅਰੁਣਾ ਚੌਧਰੀ ਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਮਨਰੇਗਾ ਕਾਨੂੰਨ ਦਾ ਖਾਤਮਾ ਕਰਕੇ ਵੀ ਬੀ ਜੀ ਰਾਮ ਜੀ ਨੂੰ ਮਜ਼ਦੂਰ ਵਿਰੋਧੀ ਗਰਦਾਨਿਆ ਤੇ ਇਸ ਦੇ ਖ਼ਿਲਾਫ਼ ਸਮੁੱਚੀ ਕਿਰਤ ਸ਼ਕਤੀ ਨੂੰ ਸੜਕਾਂ ’ਤੇ ਆਉਣ ਦਾ ਸੱਦਾ ਦਿੱਤਾ।
ਹਰਦਿਆਲ ਸਿੰਘ ਕੰਬੋਜ ਮੰਚ ਸੰਚਾਲਨ ਕਰ ਰਹੇ ਹਨ। ਸਾਬਕਾ ਮੰਤਰੀ ਗੁਰਜੀਤ ਸਿੰਘ ਰਾਣਾ, ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਅਮਰ ਸਿੰਘ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ, ਅਨਿਲ ਜੋਸ਼ੀ, ਜੀਤਮਹਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਆਦਿ ਸਮੇਤ ਵੱਡੀ ਗਿਣਤੀ ਸੂਬਾ ਆਗੂ ਮੰਚ 'ਤੇ ਬਿਰਾਜਮਾਨ ਹਨ।
ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ, ਐੱਲ ਓ ਪੀ ਪ੍ਰਤਾਪ ਸਿੰਘ ਬਾਜਵਾ, ਪੰਜਾਬ ਇੰਚਾਰਜ ਬਘੇਲ, ਵਿਜੈਇੰਦਰ ਸਿੰਗਲਾ, ਜਸਬੀਰ ਸਿੰਘ ਡਿੰਪਾ, ਸੁਖ ਸਰਕਾਰੀਆ ਤੇ ਗੁਰਕੀਰਤ ਸਿੰਘ ਕੋਟਲੀ ਮੰਚ 'ਤੇ ਹਾਜ਼ਰ।

