ਲਖਨਊ, 4 ਜੂਨ
ਬਾਬਰੀ ਮਸਜਿਦ ਕੇਸ ਦੇ 32 ਕਥਿਤ ਦੋਸ਼ੀਆਂ ਵਿਚੋਂ ਚਾਰ ਆਗੂ ਅੱਜ ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ। ਇਨ੍ਹਾਂ ਵਿੱਚ ਡਾ. ਰਾਮ ਵਿਲਾਸ ਵੇਦਾਂਤੀ, ਭਾਜਪਾ ਦੇ ਸਾਬਕਾ ਸੰਸਦ ਮੈਂਬਰ ਵਿਨੈ ਕਟਿਆਰ, ਸੰਤੋਸ਼ ਦੂਬੇ ਅਤੇ ਵਿਜੇ ਬਹਾਦਰ ਸਿੰਘ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਧਾਰਾ 313 ਤਹਿਤ ਆਪਣੇ ਬਿਆਨ ਦਰਜ ਕਰਾਏ। ਬਾਕੀ ਮੁਲਜ਼ਮਾਂ ਨੇ ਛੋਟ ਦੀ ਮੰਗ ਕਰਦਿਆਂ ਬਾਅਦ ਵਿੱਚ ਪੇਸ਼ ਹੋਣ ਦੀ ਗੱਲ ਕਹੀ। ਇਸ ਕੇਸ ਵਿੱਚ ਭਾਜਪਾ ਆਗੂ ਐਲ. ਕੇ. ਅਡਵਾਨੀ, ਡਾ. ਐਮ.ਐਮ. ਜੋਸ਼ੀ, ਉਮਾ ਭਾਰਤੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਚੰਪਤ ਰਾਏ ਵਰਗੇ ਉੱਘੇ ਆਗੂਆਂ ਦਾ ਨਾਂ ਸ਼ਾਮਲ ਹੈ। ਸੁਪਰੀਮ ਕੋਰਟ ਨੇ 8 ਮਈ ਨੂੰ ਆਦੇਸ਼ ਦਿੱਤਾ ਸੀ ਕਿ ਵਿਸ਼ੇਸ਼ ਅਦਾਲਤ ਦੀ ਸੁਣਵਾਈ ਮੁਕੰਮਲ ਕੀਤੀ ਜਾਵੇ ਅਤੇ 31 ਅਗਸਤ ਤੱਕ ਫੈਸਲਾ ਸੁਣਾਇਆ ਜਾਵੇ।