DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਯੂ ਸੀ ਸੀ ਦੀ ਬੰਗਲਾਦੇਸ਼ ਤੇ ਪਾਕਿਸਤਾਨ ’ਚ ਵੀ ਲੋੜ: Taslima Nasreen

ਲੇਖਿਕਾ ਵੱਲੋਂ ੲਿਕਸਾਰ ਸਿਵਲ ਕੋਡ ਦੀ ਵਕਾਲਤ; ਔਰਤਾਂ ਨਾਲ ਹੁੰਦੇ ਪੱਖਪਾਤ ਦੇ ਹਵਾਲੇ ਨਾਲ ਕਾਨੂੰਨ ਨੂੰ ਜ਼ਰੂਰੀ ਦੱਸਿਆ

  • fb
  • twitter
  • whatsapp
  • whatsapp
featured-img featured-img
ਜਲਾਵਤਨ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਕੋਲਕਾਤਾ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੀ ਹੋਈ। -ਫੋਟੋ: ਪੀਟੀਆਈ
Advertisement
ਜਲਾਵਤਨ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਭਾਰਤ ਵਿੱਚ ਇਕਸਾਰ ਸਿਵਲ ਕੋਡ (ਯੂ ਸੀ ਸੀ) ਲਾਗੂ ਕਰਨ ਦੀ ਜ਼ੋਰਦਾਰ ਢੰਗ ਨਾਲ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਹੁੰਦੇ ਪੱਖਪਾਤ ਨੂੰ ਖ਼ਤਮ ਕਰਨ ਲਹੀ ਅਜਿਹੇ ਕਾਨੂੰਨ ਜ਼ਰੂਰੀ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੇ ਕਾਨੂੰਨਾਂ ਦੀ ਗੁਆਂਢੀ ਮੁਲਕਾਂ ਬੰਗਲਾਦੇਸ਼ ਤੇ ਪਾਕਿਸਤਾਨ ਵਿੱਚ ਵੀ ਲੋੜ ਹੈ।

ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਸਰੀਨ ਨੇ ਕਿਹਾ, ‘‘ਸਾਰੇ ਉੱਨਤ ਮੁਲਕਾਂ ਵਿੱਚ ਯੂ ਸੀ ਸੀ ਵਰਗੇ ਕਾਨੂੰਨ ਹਨ। ਬੰਗਲਾਦੇਸ਼, ਪਾਕਿਸਤਾਨ ਅਤੇ ਭਾਰਤ ਨੂੰ ਇਕਸਾਰ ਸਿਵਲ ਕੋਡ ਦੀ ਲੋੜ ਹੈ। ਸਾਰਿਆਂ ਲਈ ਬਰਾਬਰ ਕਾਨੂੰਨ ਹੋਣੇ ਚਾਹੀਦੇ ਹਨ। ਮਹਿਲਾਵਾਂ ਨੂੰ ਬਹੁਤ ਜ਼ਿਆਦਾ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਇਸ ਵਿਚੋਂ ਬਹੁਤ ਕੁਝ ਯੂ ਸੀ ਸੀ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਇਹ ਜ਼ਰੂਰੀ ਹੈ।’’ ਲੇਖਿਕਾ ਦੀ ਇਹ ਟਿੱਪਣੀ ਪੱਛਮੀ ਬੰਗਾਲ ਸਰਕਾਰ ਵੱਲੋਂ ਰਾਜ ਲਈ ਇਕਸਾਰ ਸਿਵਲ ਕੋਡ (ਯੂ ਸੀ ਸੀ) ਦੇ ਖਰੜੇ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਬਣਾਉਣ ਤੋਂ ਬਾਅਦ ਆਈ ਹੈ।

Advertisement

ਬੰਗਲਾਦੇਸ਼ ਦੇ ਹਵਾਲੇ ਨਾਲ 63 ਸਾਲਾ ਲੇਖਿਕਾ ਨੇ ਕਿਹਾ ਕਿ ਬਰਾਬਰੀ ਸੱਭਿਅਤਾ ਦੀ ਨੀਂਹ ਹੈ, ਪਰ ਬਹੁਤ ਸਾਰੀਆਂ ਔਰਤਾਂ ਨੂੰ ਅਜੇ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ, ‘‘ਬੰਗਲਾਦੇਸ਼ ਵਿੱਚ ਹਿੰਦੂ ਮਹਿਲਾਵਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਹੈ। ਉਹ ਆਪਣੇ ਪਿਤਾ ਦੀ ਜਾਇਦਾਦ ਦੀ ਵਾਰਿਸ ਨਹੀਂ ਹੋ ਸਕਦੀਆਂ। ਜੇ ਹਿੰਦੂ ਮਹਿਲਾਵਾਂ ਨੇ ਆਜ਼ਾਦੀ ਅਤੇ ਬਰਾਬਰੀ ਦੇ ਹੱਕ ਦਾ ਆਨੰਦ ਮਾਣਨਾ ਹੈ, ਤਾਂ ਇਕਸਾਰ ਸਿਵਲ ਕੋਡ ਜ਼ਰੂਰੀ ਹੈ।’’ ਨਸਰੀਨ ਕਰੀਬ 19 ਸਾਲਾਂ ਬਾਅਦ ਕੋਲਕਾਤਾ ਵਾਪਸ ਆਈ ਹੈ ਤੇ ਸ਼ਨਿੱਚਰਵਾਰ ਨੂੰ ਇੱਥੇ ਰਬਿੰਦਰ ਸਦਨ ਵਿੱਚ ਰਾਜ ਸਰਕਾਰ ਦੇ ਪ੍ਰੋਗਰਾਮ ਵਿੱਚ ਉਸ ਨੂੰ ਸਨਮਾਨਿਤ ਕੀਤਾ ਗਿਆ। ਉਹ ਆਪਣੀ ਕਿਤਾਬ ‘ਸਪਲਿਟ: ਏ ਲਾਈਫ’ ਕਾਰਨ ਹੋਏ ਵਿਰੋਧ ਪ੍ਰਦਰਸ਼ਨਾਂ ਮਗਰੋਂ 2007 ਵਿੱਚ ਕੋਲਕਾਤਾ ਛੱਡ ਗਈ ਸੀ।

Advertisement

Advertisement
×