DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia: ‘ਬਾਸਮਤੀ’ ਨਾਮ ’ਤੇ ਭਾਰਤ ਨੂੰ ਝਟਕਾ; ਪਾਕਿਸਤਾਨ ਦੀ ਕਾਨੂੰਨੀ ਜਿੱਤ

2019 ਵਿੱਚ ਭਾਰਤ ਨੇ ਦਿੱਤੀ ਸੀ ਅਰਜ਼ੀ; 2022 ਵਿੱਚ ਹੋ ਗਈ ਸੀ ਰੱਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਸਟਰੇਲੀਆ ਦੀ ਫੈਡਰਲ ਕੋਰਟ ਨੇ ਭਾਰਤ ਦੀ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ) ਦੀ ਅਪੀਲ ਖਾਰਜ ਕਰ ਦਿੱਤੀ ਹੈ। ਇਹ ਮਾਮਲਾ ‘ਬਾਸਮਤੀ’ ਸ਼ਬਦ ਨੂੰ ਆਸਟਰੇਲੀਆ ਵਿੱਚ ਭਾਰਤੀ ਚੌਲ ਲਈ ਪ੍ਰਮਾਣਿਤ ਟ੍ਰੇਡਮਾਰਕ ਵਜੋਂ ਦਰਜ ਕਰਵਾਉਣ ਨਾਲ ਜੁੜਿਆ ਸੀ। ਇਹ ਫ਼ੈਸਲਾ ਪਾਕਿਸਤਾਨ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਪਾਕਿਸਤਾਨ ਵੀ ਬਾਸਮਤੀ ਚੌਲ ਪੈਦਾ ਕਰਦਾ ਹੈ। ਸਾਲ 2021 ਵਿੱਚ ਇਸ ਨੇ ‘ਬਾਸਮਤੀ’ ਨੂੰ ਆਪਣੀ ਭੂਗੋਲਿਕ ਪਛਾਣ ਵਜੋਂ ਰਜਿਸਟਰ ਕੀਤਾ ਸੀ।

2019 ਵਿੱਚ ਭਾਰਤ ਨੇ ਦਿੱਤੀ ਸੀ ਅਰਜ਼ੀ; 2022 ਵਿੱਚ ਹੋ ਗਈ ਸੀ ਰੱਦ

Advertisement

ਭਾਰਤ ਨੇ ਸਾਲ 2019 ਵਿੱਚ ਆਸਟਰੇਲੀਆ ਵਿੱਚ ‘ਬਾਸਮਤੀ’ ਨਾਮ ਅਤੇ ਨਿਸ਼ਾਨ ਦੀ ਪ੍ਰਮਾਣਿਤ ਟ੍ਰੇਡਮਾਰਕ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ, ਪਰ 2022 ਵਿੱਚ ਆਸਟਰੇਲੀਆ ਦੇ ਟ੍ਰੇਡਮਾਰਕ ਅਧਿਕਾਰੀ ਨੇ ਇਸ ਨੂੰ ਰੱਦ ਕਰ ਦਿੱਤਾ। ਮੁੱਖ ਦਲੀਲ ਇਹ ਸੀ ਕਿ ਬਾਸਮਤੀ ਸਿਰਫ਼ ਭਾਰਤ ਵਿੱਚ ਨਹੀਂ, ਸਗੋਂ ਭਾਰਤ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਪੈਦਾ ਹੁੰਦੀ ਹੈ।

Advertisement

ਪਾਕਿਸਤਾਨੀ ਨਿਰਯਾਤਕਾਰਾਂ ਲਈ ਆਸਟਰੇਲੀਆਈ ਬਾਜ਼ਾਰ ਦਾ ਰਾਹ ਮਜ਼ਬੂਤ

ਇਸ ਫ਼ੈਸਲੇ ਨਾਲ ਪਾਕਿਸਤਾਨੀ ਨਿਰਯਾਤਕਾਰਾਂ ਲਈ ਆਸਟਰੇਲੀਆਈ ਬਾਜ਼ਾਰ ਵਿੱਚ ‘ਬਾਸਮਤੀ’ ਨਾਮ ਦੀ ਵਰਤੋਂ ਦਾ ਰਾਹ ਮਜ਼ਬੂਤ ਹੋਇਆ ਹੈ। ਇਹ ਮਾਮਲਾ ਦੋਵਾਂ ਦੇਸ਼ਾਂ ਦੀ ਖੇਤੀਬਾੜੀ, ਵਪਾਰ ਅਤੇ ਭੂਗੋਲਿਕ ਪਛਾਣ ਦੀ ਲੰਬੀ ਕਾਨੂੰਨੀ ਜੰਗ ਦਾ ਅਹਿਮ ਅਧਿਆਇ ਬਣ ਗਿਆ ਹੈ।

ਭਾਰਤ ਅਤੇ ਪਾਕਿਸਤਾਨ ਵੱਲੋਂ ਆਸਟਰੇਲੀਆ ਨੂੰ ਕੀਤੀ ਜਾਂਦੀ ਬਾਸਮਤੀ ਦੀ ਸਪਲਾਈ

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਮੁਲਕ ਆਸਟਰੇਲੀਆ ਨੂੰ ਕ੍ਰਮਵਾਰ ਸਾਲਾਨਾ 50 ਤੋਂ 60 ਅਤੇ 14 ਤੋਂ 17 ਹਜ਼ਾਰ ਟਨ ਬਾਸਮਤੀ ਦੀ ਸਪਲਾਈ ਕਰਦੇ ਹਨ। ਮਾਤਰਾ ਪੱਖੋਂ ਭਾਰਤ, ਪਾਕਿਸਤਾਨ ਨਾਲੋਂ 3 ਤੋਂ 4 ਗੁਣਾ ਜ਼ਿਆਦਾ ਨਿਰਯਾਤ ਕਰਦਾ ਹੈ।

Advertisement
×