Bengal ’ਚ Education Institutions ’ਤੇ ਹੋ ਰਹੇ ਨੇ ਹਮਲੇ: Neha Bora
ਧਰਮਨਿਰਪੱਖ ਵਿਚਾਰਾਂ ਨੂੰ ਖ਼ਤਰਾ ਪੈਦਾ ਹੋਣ ਦਾ ਦਾਅਵਾ
ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ ਨੇ ਅੱਜ ਦੋਸ਼ ਲਾਇਆ ਕਿ ਆਰ ਐੱਸ ਐੱਸ ਅਤੇ ਭਾਜਪਾ ਵਰਗੀਆਂ ਸੱਜੇ ਪੱਖੀ ਜਥੇਬੰਦੀਆਂ ਪੱਛਮੀ ਬੰਗਾਲ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਦੇ ਕੈਂਪਸਾਂ ’ਤੇ ਹਮਲੇ ਕਰ ਰਹੀਆਂ ਹਨ, ਜਿਸ ਨਾਲ ਜਮਹੂਰੀ ਅਤੇ ਧਰਮਨਿਰਪੱਖ ਵਿਚਾਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਹ ਇੱਥੇ ਜਾਦਵਪੁਰ ਯੂਨੀਵਰਸਿਟੀ (ਜੇ ਯੂ) ਵਿੱਚ ਐੱਸ ਐੱਫ ਆਈ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਸੰਬੋਧਨ ਕਰ ਰਹੀ ਸੀ।
ਨੇਹਾ ਨੇ ਕਿਹਾ, ‘‘ਸੱਜੇ ਪੱਖੀ ਤਾਕਤਾਂ ਵੱਲੋਂ ਸਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ (ਐੱਸ ਆਰ ਐੱਫ ਟੀ ਆਈ) ਵਰਗੀ ਕੌਮੀ ਮਹੱਤਤਾ ਵਾਲੀ ਸੰਸਥਾ ਵਿੱਚ ਵਾਰ-ਵਾਰ ਹਮਲੇ ਕੀਤੇ ਜਾ ਰਹੇ ਹਨ, ਜਦੋਂ ਕਿ ਜਮਹੂਰੀ, ਉਦਾਰਵਾਦੀ ਅਤੇ ਧਰਮਨਿਰਪੱਖ ਵਿਚਾਰ ਵੀ ਵਧਦੇ ਖ਼ਤਰੇ ਹੇਠ ਆ ਰਹੇ ਹਨ।’’ ਬੋਰਾ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਉੱਚ ਵਿਦਿਅਕ ਸੰਸਥਾਵਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਸ ਨੇ ਜ਼ੋਰ ਦੇ ਕੇ ਕਿਹਾ, ‘‘ਪਿਛਲੇ ਇੱਕ ਹਫ਼ਤੇ ਵਿੱਚ ਆਰ ਐੱਸ ਐੱਸ ਅਤੇ ਇਸ ਦੇ ਸਹਿਯੋਗੀਆਂ ਵੱਲੋਂ ਐੱਸ ਆਰ ਐੱਫ ਟੀ ਆਈ ’ਤੇ ਵਾਰ-ਵਾਰ ਹਮਲੇ ਕੀਤੇ ਗਏ ਹਨ। ਇਸ ਨਾਲ ਵਿਦਿਆਰਥੀਆਂ ਨੂੰ ਫਾਸ਼ੀਵਾਦੀਆਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ ਹੈ।

